31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪਿ੍ੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਕੀਤੀ ਮੀਟਿੰਗ

Ad Position 21
No active advertisement
ਮੀਟਿੰਗ ਉਪਰੰਤ ਯਾਦਗਾਰੀ ਤਸਵੀਰ ਮੌਕੇ ਪਿ੍ੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨਾਲ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦੇ | ਅਜੀਤ ਤਸਵੀਰ <br/> 07-06-2026
ਸੰਘੋਲ, 6 ਜੂਨ (ਪਰਮਵੀਰ ਸਿੰਘ ਧਨੋਆ)-ਸੂਬੇ ਦੇ ਹਜ਼ਾਰਾਂ ਕੈਮਿਸਟ ਅਤੇ ਫਾਰਮਾਸਿਸਟਾਂ ਨੂੰ ਲੰਮੇ ਸਮੇਂ ਤੋਂ ਆ ਰਹੀਆਂ ਸਮੱਸਿਆਵਾਂ ਸਬੰਧੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਪ੍ਰਧਾਨਗੀ ਹੇਠ ਇਕ ਵਫ਼ਦ ਨੇ ਪੰਜਾਬ ਦੇ ਪਿ੍ੰਸੀਪਲ ਸਕੱਤਰ ਕੁਮਾਰ ਰਾਹੁਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਚੰਡੀਗੜ੍ਹ ਵਿਖੇ ਇਕ ਮੀਟਿੰਗ ਕੀਤੀ | ਜਿਸ ਵਿਚ ਸੰਜੀਵ ਗਰਗ ਡਰੱਗ ਕੰਟਰੋਲਰ-ਕਮ-ਜੁਆਇੰਟ ਕਮਿਸ਼ਨਰ ਪੰਜਾਬ ਅਤੇ ਗੁਰਵਿੰਦਰ ਸਿੰਘ ਸਹਾਇਕ ਡਰੱਗ ਕੰਟਰੋਲਰ ਫੂਡ ਤੇ ਡਰੱਗ ਐਡਮਿਨਟ੍ਰੇਸ਼ਨ ਪੰਜਾਬ ਹਾਜ਼ਰ ਰਹੇ | ਜਾਣਕਾਰੀ ਸਾਂਝੀ ਕਰਦਿਆਂ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਚੰਦ ਸਿੰਘ ਚੰਨੀ ਸੰਘੋਲ ਨੇ ਦੱਸਿਆ ਕਿ ਮੀਟਿੰਗ ਵਿਚ ਨਵੇਂ ਫਾਰਮਾਸਿਸਟਾਂ ਨੂੰ 3 ਸਾਲ ਦੇ ਤਜਰਬੇ ਦੀ ਸ਼ਰਤ ਹਟਾਉਣਾ, ਇਕ ਕੈਮਿਸਟ ਤੋਂ ਦੂਜੇ ਕੈਮਿਸਟ ਦੀ 100 ਮੀਟਰ ਦੀ ਸ਼ਰਤ ਨੂੰ ਖ਼ਤਮ ਕਰਨਾ, ਰਿਟੇਲ ਅਤੇ ਹੋਲ਼ ਸੇਲ ਦੇ ਡਰੱਗ ਲਾਇਸੰਸ ਇਕੋ ਸਮੇਂ ਰੀਨੀਊ ਕਰਨ ਦੀ ਪ੍ਰਣਾਲੀ ਲਿਆਉਣਾ, ਨਵੇਂ ਆਨ ਲਾਈਨ ਪੋਰਟਲ ਦੀਆਂ ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨਾ, ਡਰੱਗ ਕੰਟਰੋਲ ਅਫ਼ਸਰ ਵਲੋਂ ਕੈਮਿਸਟ ਦੀ ਇੰਸਪੈਕਸ਼ਨ ਸਮੇਂ ਸ਼ਡਿਊਲ ਐਚ-1 ਰਜਿਸਟਰ ਸਬੰਧੀ ਆਪਣੀ ਰਿਪੋਰਟ ਵਿਚ ਕੋਈ ਵੇਰਵਾ ਨਾ ਲਿਖਣਾ, ਫਾਰਮੇਸੀ ਕਾਉਂਸਲ ਦੇ ਨਾਲ ਜੁੜੇ ਮੁੱਦਿਆ 'ਚ ਜਿਨ੍ਹਾਂ ਫਾਰਮਾਸਿਸਟਾਂ ਨੇ ਪੰਜਾਬ ਰਾਜ ਤੋਂ ਬਾਹਰ ਕਿਸੇ ਵੀ ਸੂਬੇ ਤੋਂ ਬਾਰ੍ਹਵੀਂ ਦੀ ਪੜ੍ਹਾਈ ਕੀਤੀ ਹੈ ਉਸ ਨੂੰ ਹਰ ਰੀਨੀਊਲ ਸਮੇਂ ਵੈਰੀਫਿਕੇਸ਼ਨ ਮੰਗਵਾਉਣ ਸਬੰਧੀ, ਹੋਲ ਸੇਲ ਲਾਇਸੰਸ ਪਹਿਲਾਂ ਵਾਂਗ 5 ਸਾਲ ਦੇ ਤਜਰਬੇ ਦੇ ਅਧਾਰ ਤੇ ਦੇਣ ਆਦਿ ਮਸਲੇ ਵਿਚਾਰੇ ਗਏ | ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਐਸੋਸੀਏਸ਼ਨ ਦੀਆਂ ਮੰਗਾਂ ਧਿਆਨ ਪੂਰਵਕ ਸੁਣੀਆਂ ਅਤੇ ਕਈ ਮੱੁਦਿਆ 'ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਵਫ਼ਦ 'ਚ ਟਿੱਕਾ ਦਲੀਪ ਸਿੰਘ ਚੇਅਰਮੈਨ, ਰਾਕੇਸ਼ ਜਿੰਦਲ ਆਰਗੇਨਾਈਜ਼ਰ ਸਕੱਤਰ, ਅਸ਼ੋਕ ਮਨਚੰਦਾ ਪ੍ਰਧਾਨ ਮੋਗਾ, ਗਗਨ ਮਨਚੰਦਾ ਅਤੇ ਸਤਨਾਮ ਪਨੇਸਰ ਪ੍ਰਧਾਨ ਨਵਾਂ ਸ਼ਹਿਰ ਸ਼ਾਮਿਲ ਸਨ | ਇਸ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਪੰਜਾਬ ਫਾਰਮੇਸੀ ਕਾਉਂਸਲ ਦੇ ਪ੍ਰਧਾਨ ਸੁਸ਼ੀਲ ਬਾਂਸਲ ਨੂੰ ਉਨ੍ਹਾਂ ਦੇ ਦਫ਼ਤਰ ਮੋਹਾਲੀ ਵਿਖੇ ਫਾਰਮੇਸੀ ਰੀਨੀਉਅਲ ਕਰਨ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ-ਅਮਰੀਕ ਸਿੰਘ ਮੇਜੀ ਅਗਲੀ ਖ਼ਬਰ ਜੀ.ਪੀ.ਐਸ. ਵਿਖੇ 'ਥਿਊਰੀ ਆਫ਼ ਨਾਲਿਜ' ਸੰਬੰਧੀ ਸਿਖਲਾਈ ਸੈਸ਼ਨ ਕਰਵਾਇਆ
Ad Position 24