31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

Ad Position 21
No active advertisement
ਅਜੀਤ ਡੈਸਕ 07-06-2026
ਅਮਲੋਹ, 6 ਜੂਨ (ਕੇਵਲ ਸਿੰਘ)-ਵਿਸ਼ਵ ਵਾਤਾਵਰਨ ਦਿਵਸ ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ ਸਮੂਹ ਪ੍ਰਬੰਧਕ ਤੇ ਕਰਮਚਾਰੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕਰਨਾ ਹੈ | ਕਿਉਂਕਿ ਧਰਤੀ 'ਤੇ ਤਾਪਮਾਨ ਦਾ ਵਾਧਾ ਹੋ ਰਿਹਾ ਹੈ ਅਤੇ ਤਾਪਮਾਨ ਨੂੰ ਘਟਾਉਣ ਲਈ ਜ਼ਿਆਦਾ ਰੁੱਖਾਂ ਦਾ ਹੋਣਾ ਜ਼ਰੂਰੀ ਹੈ | ਇਸ ਮੌਕੇ ਨਾਹਰ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਯੋਗੇਸ਼ ਕੁਮਾਰ ਸਿੰਘ ਨੇ ਸਮੂਹ ਕਰਮਚਾਰੀਆਂ ਨੂੰ ਅੱਜ ਦੇ ਦਿਨ 'ਤੇ 'ਇਕ ਰੁੱਖ 100 ਸੁੱਖ' ਸਬੰਧੀ ਜਾਗਰੂਕ ਕੀਤਾ | ਇਸ ਸਮੇਂ ਜਸਵਿੰਦਰ ਸਿੰਘ ਏ.ਵੀ.ਪੀ. ਮਕੈਨੀਕਲ ਵਿਭਾਗ, ਵਿਨੇ ਗੁਪਤਾ ਏ.ਵੀ.ਪੀ. ਬਿਜਲੀ ਵਿਭਾਗ, ਵਿਨੇ ਰਾਓ ਏ.ਵੀ.ਪੀ. ਉਤਪਾਦਨ, ਜਸਵੀਰ ਸਿੰਘ ਸੀਨੀਅਰ ਮੈਨੇਜਰ, ਭੁਪਿੰਦਰ ਸਿੰਘ, ਰਾਵਿੰਦਰ ਪ੍ਰਤਾਪ ਸਿੰਘ, ਰਾਕੇਸ਼ ਕੁਮਾਰ ਅਤੇ ਕਪਿਲ ਲੂਥਰਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਿੱਟੂ ਚੱਠਾ ਨੇ ਹਰਸ਼ਦੀਪ ਸਿੰਘ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਡਡਹੇੜੀ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਤੇ ਚੌਲਾਂ ਦਾ ਲੰਗਰ ਲਗਾਇਆ
Ad Position 24