12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੀਆਂ ਟੀਮਾਂ ਨੇ ਕੀਤਾ ਬਾਲ ਸੰਸਕਾਰ ਕੇਂਦਰਾਂ ਦਾ ਦੌਰਾ

Ad Position 21
No active advertisement
ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੀਆਂ ਟੀਮਾਂ ਬਾਲ ਸੰਸਕਾਰ ਕੇਂਦਰਾਂ ਦੇ ਦੌਰੇ ਦੌਰਾਨ | ਅਜੀਤ ਤਸਵੀਰ <br/> 08-06-2026
ਖਮਾਣੋਂ, 7 ਜੂਨ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵੱਲੋਂ ਅਧਿਆਪਕਾਵਾਂ ਨੂੰ 10-10 ਮੈਂਬਰੀ ਟੋਲੀਆਂ ਵਿਚ ਵੰਡ ਕੇ ਵੱਖ-ਵੱਖ ਸੰਸਕਾਰ ਕੇਂਦਰਾਂ ਦੇ ਦੌਰੇ ਲਈ ਭੇਜਿਆ ਗਿਆ ਅਤੇ ਇਸ ਪ੍ਰੋਗਰਾਮ ਦੀ ਅਗਵਾਈ ਕੁਸਮਲਤਾ ਅਤੇ ਪ੍ਰਬੰਧਕ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਕੀਤੀ | ਇਸ ਦੌਰਾਨ ਅਧਿਆਪਕਾ ਨੇ ਸਰਵਹਿੱਤਕਾਰੀ ਵਿੱਦਿਆ ਮੰਦਰ ਵੱਲੋਂ 10 ਪਿੰਡਾਂ ਮਨਸੂਰਪੁਰ, ਲਖਨਪੁਰ, ਰਾਮਗੜ੍ਹ, ਰਾਏਪੁਰ ਰਾਈਆਂ, ਮਨੈਲਾ, ਧਨੌਲਾ, ਮਨੈਲੀ, ਅਮਰਾਲਾ, ਖਮਾਣੋਂ ਖੁਰਦ ਅਤੇ ਫਰੌਰ ਵਿਖੇ ਚਲਾਏ ਜਾ ਰਹੇ ਸੰਸਕਾਰ ਕੇਂਦਰਾਂ ਵਿਚ ਪੜ੍ਹ ਰਹੇ ਬੱਚਿਆਂ ਨਾਲ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ, ਨਿਯਮਿਤ ਅਧਿਐਨ, ਅਨੁਸ਼ਾਸਨ ਅਤੇ ਦੇਸ਼-ਪ੍ਰੇਮ ਦੀ ਪੇ੍ਰਰਨਾ ਦਿੱਤੀ | ਇਨ੍ਹਾਂ ਟੋਲੀਆਂ ਨੇ ਸੰਸਕਾਰ ਕੇਂਦਰਾਂ ਦੇ ਸੰਚਾਲਨ ਨਾਲ ਜੁੜੇ ਕਮੇਟੀ ਮੈਂਬਰਾਂ ਅਤੇ ਸਥਾਨਕ ਕਾਰਕੁਨਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਕੇਂਦਰਾਂ ਦੀਆਂ ਗਤੀਵਿਧੀਆਂ, ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ | ਦੌਰੇ ਤੋਂ ਬਾਅਦ ਅਧਿਆਪਕ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸੰਸਕਾਰ ਕੇਂਦਰ ਬੱਚਿਆਂ ਵਿਚ ਭਾਰਤੀ ਸੰਸਕਿ੍ਤੀ, ਨੈਤਿਕ ਮੁੱਲਾਂ ਅਤੇ ਚੰਗੇ ਚਰਿੱਤਰ ਦੇ ਨਿਰਮਾਣ ਦਾ ਮਹੱਤਵਪੂਰਨ ਕਾਰਜ ਕਰ ਰਹੇ ਹਨ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੁਲਦੀਪ ਮਦਾਨ, ਕਰਮਜੀਤ ਪਰਮਾਰ, ਤੇਜਪਾਲ, ਪਰਮਜੀਤ ਰੱਤੇਵਾਲੀਆ, ਗੁਰਲੀਨ ਕੌਰ, ਹਰਪ੍ਰੀਤ ਕੌਰ, ਸੁਖਬੀਰ ਕੌਰ, ਸੁਖਵਿੰਦਰ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਗੁਰਲੀਨ ਕੌਰ, ਰੀਤੂ ਰਾਣੀ ਅਤੇ ਨਿਕੁੰਜ ਰਾਣੀ ਦਾ ਵਿਸ਼ੇਸ਼ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ 544 ਪੋਲਿੰਗ ਬੂਥਾਂ 'ਤੇ ਲਗਾਏ ਗਏ ਵੋਟਰ ਮੈਪਿੰਗ ਕੈਂਪ ਅਗਲੀ ਖ਼ਬਰ ਸੀਨੀਅਰ ਸਿਟੀਜਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ
Ad Position 24