12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੀਨੀਅਰ ਸਿਟੀਜਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋ ਦੀ ਮਹੀਨਾਵਾਰ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ ਤੇ ਮੈਂਬਰ ਸਾਹਿਬਾਨ | ਤਸਵੀਰ : ਜੋਗਿੰਦਰ ਪਾਲ <br/> 08-06-2026
ਖਮਾਣੋਂ, 7 ਜੂਨ (ਜੋਗਿੰਦਰ ਪਾਲ)-ਸੀਨੀਅਰ ਸਿਟੀਜਨ (ਸੇਵਾ ਮੁਕਤ) ਵੈਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜੀ ਨੇ ਦੱਸਿਆ ਕਿ ਮੈਂਬਰਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਹਿੰਗਾਈ ਭੱਤੇ ਸੰਬੰਧੀ ਮਿਤੀ 8-4-2026 ਨੂੰ ਦਿੱਤੇ ਫ਼ੈਸਲੇ ਵਿਰੁੱਧ ਦਾਇਰ ਐਸ.ਐਲ.ਪੀ. ਦੀ ਮਿਤੀ 25-5-2026 ਦੀ ਸੁਣਵਾਈ ਸਮੇਂ ਸੀਲਬੰਦ ਲਫਾਫੇ ਵਿਚ ਪੇਸ਼ ਕੀਤੀ ਸਬ-ਕਮੇਟੀ ਦੀ ਅੰਤਰਮ ਰਿਪੋਰਟ ਵਿਚ ਦਰਸਾਏ ਤੱਥਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਉਨਾਂ ਦੱਸਿਆ ਕਿ ਕਿਵੇਂ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਣਦੀ ਰਾਹਤ ਦੇਣ ਦੀ ਥਾਂ ਉਨ੍ਹਾਂ ਵਿਰੁੱਧ ਸਾਜ਼ਿਸ਼ ਅਧੀਨ ਗ਼ਲਤ ਤੱਥ ਦਰਸਾ ਰਹੀ ਹੈ ਜਿਹੜੇ ਕਿ ਕਿਸੇ ਤਰ੍ਹਾਂ ਵੀ ਤਰਕ-ਸੰਗਤ ਨਹੀਂ ਹਨ | ਇੱਥੋਂ ਤੱਕ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਪੱਛਮੀ ਬੰਗਾਲ ਸਰਕਾਰ ਦੀ ਅਪੀਲ ਵਿਚ ਸੁਣਵਾਏ ਫ਼ੈਸਲੇ ਮਿਤੀ 5-2-2026 ਦੇ ਵੀ ਵਿਰੁੱਧ ਹਨ | ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਮਾਨਯੋਗ ਹਾਈਕੋਰਟ ਵੱਲੋਂ ਮਿਤੀ 30-10-2003 ਤੋਂ 31-7-2006 ਦੌਰਾਨ ਰਿਟਾਇਰ ਹੋਏ ਪੈਨਸ਼ਨਰਾਂ ਵਿਚੋਂ ਪਟੀਸ਼ਨਰ ਪੈਨਸ਼ਨਰਾਂ ਨੂੰ ਕਮਿਉਟੇਸ਼ਨ ਦੀ ਵਾਧੂ ਵਸੂਲੀ ਮਿਤੀ 31-3-2026 ਤੱਕ ਵਾਪਸ ਕਰਨ ਦੇ ਹੁਕਮ ਦਿੱਤੇ ਸਨ ਜਿਸ ਉਪਰੰਤ ਸਰਕਾਰ ਨੇ ਅਦਾਲਤੀ ਹੁਕਮਾਂ ਦੀ ਰੌਸ਼ਨੀ ਵਿਚ ਵਾਧੂ ਰਕਮ ਦੀ ਵਾਪਸੀ ਸੰਬਧੀ ਮਿਤੀ 3-6-2026 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ | ਉਨ੍ਹਾਂ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਪੈਨਸ਼ਨਰਾਂ ਦੀ ਪ੍ਰੇਸ਼ਾਨੀ ਅਤੇ ਇਕਸਾਰਤਾ ਨੂੰ ਮੁੱਖ ਰੱਖਕੇ ਇਸ ਫ਼ੈਸਲੇ ਨੂੰ ਉਸ ਸਮੇਂ ਦੌਰਾਨ ਰਿਟਾਇਰ ਹੋਏ ਪੈਨਸ਼ਨਰਾਂ ਤੇ ਲਾਗੂ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਜਾਰੀ ਹਦਾਇਤਾਂ ਤੋਂ ਸਪਸ਼ਟ ਹੈ ਕਿ ਸਰਕਾਰ ਨਿਆਂਏ ਦਾ ਲੜ੍ਹ ਛਡਕੇ ਪੈਨਸ਼ਨਰ ਮਾਰੂ ਨੀਤੀ ਅਪਣਾ ਰਹੀ ਹੈ ਜਿਸ ਦੀ ਘੋਰ ਨਿੰਦਾ ਕੀਤੀ ਗਈ | ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਸਿਲਸਿਲਾ ਚੱਲ ਰਿਹਾ ਹੈ ਪਰ ਵਿਚਾਰ ਵਟਾਂਦਰੇ ਵਿਚ ਸਾਂਝੀਆਂ ਮੁੱਖ ਮੰਗਾਂ ਦੀ ਅਣਹੋਂਦ ਪਾਈ ਜਾ ਰਹੀ ਹੈ ਜਿਸ ਕਰਕੇ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਮੰਗਾਂ ਦੇ ਨਾਲ-ਨਾਲ ਮਹਿੰਗਾਈ ਜਿਹੀਆਂ ਮੁੱਖ ਮੰਗਾਂ ਨੂੰ ਵੀ ਇਨ੍ਹਾਂ ਮੀਟਿੰਗਾਂ ਵਿਚ ਵਿਚਾਰਨ ਲਈ ਉਠਾਉਣ | ਇਸ ਮੌਕੇ ਗੁਰਦੇਵ ਸਿੰਘ ਜਟਾਣਾਂ, ਰਾਮ ਮੂਰਤੀ ਸ਼ਰਮਾ, ਜਰਨੈਲ ਸਿੰਘ ਮਨੈਲਾ, ਰਮੇਸ਼ ਕੁਮਾਰ, ਬਲਦੇਵ ਸਿੰਘ ਮੀਰਪੁਰ, ਗੁਰਦਿੱਤ ਸਿੰਘ ਢੋਲੇਵਾਲ, ਹਰਜਿੰਦਰ ਸਿੰਘ ਕਾਲੇਵਾਲ, ਪ੍ਰੀਤਮ ਸਿੰਘ ਬਾਜਵਾ, ਤਾਰਾ ਸਿੰਘ ਖਮਾਣੋਂ, ਨਛੱਤਰ ਸਿੰਘ ਖਮਾਣੋਂ, ਡੋਗਰ ਸਿੰਘ ਕਕਰਾਲਾ, ਸਭਾਸ਼ ਚੰਦਰ ਜੈਨ, ਤਰਲੋਕ ਸਿੰਘ, ਪਿਆਰਾ ਸਿੰਘ ਭੁੱਟਾ, ਸੇਵਕ ਸਿੰਘ, ਹਰਦਮ ਸਿੰਘ ਜਟਾਣਾਂ, ਸਰਬਜੀਤ ਸਿੰਘ, ਸ਼ਤੀਸ਼ ਕੁਮਾਰ ਸੰਘੋਲ, ਲਾਭ ਸਿੰਘ ਘੁਮਾਣ, ਮਲਾਗਰ ਸਿੰਘ, ਚਰਨਜੀਤ ਸਿੰਘ, ਗੁਰਚਰਨ ਸਿੰਘ ਫਰੌਰ, ਜਗਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੀਆਂ ਟੀਮਾਂ ਨੇ ਕੀਤਾ ਬਾਲ ਸੰਸਕਾਰ ਕੇਂਦਰਾਂ ਦਾ ਦੌਰਾ ਅਗਲੀ ਖ਼ਬਰ ਪਿੰਡ ਗਗੜਾ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ
Ad Position 24