12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਿੰਡ ਗਗੜਾ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 08-06-2026
ਜਗਰਾਉਂ/ਚੌਂਕੀਮਾਨ, 7 ਜੂਨ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਪਿੰਡ ਗਗੜਾ ਵਿਖੇ ਸਤਲੁਜ ਅੱਖਾਂ ਦਾ ਹਸਪਤਾਲ ਜਗਰਾਉਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦਾ ਚੈੱਕਅੱਪ ਅਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦਾ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਰਾਜਵਿੰਦਰ ਸਿੰਘ ਰਵੀ ਗਿੱਲ ਗਗੜਾ ਤੇ ਸਰਪੰਚ ਸੁਖਵਿੰਦਰ ਸਿੰਘ ਗਗੜਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਸਤਲੁਜ ਅੱਖਾਂ ਦਾ ਹਸਪਤਾਲ ਜਗਰਾਉਂ ਤੋਂ ਆਏ ਡਾਕਟਰ ਰਾਕੇਸ਼ ਅਰੋੜਾ, ਡਾ. ਗੁਰਪਾਲ ਸਿੰਘ, ਡਾ. ਸਿਖਾ ਜੈਨ, ਡਾ. ਲਵੀਨਾ ਗੁਪਤਾ ਤੇ ਅਮਨ ਜੈਨ ਵਲੋਂ 150 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਤੇ 30 ਮਰੀਜ਼ਾਂ ਦਾ ਚਿੱਟੇ ਮੋਤੀਏ ਦਾ ਆਪ੍ਰੇਸਨ ਮੁਫ਼ਤ ਕੀਤਾ ਜਾਵੇਗਾ ਤੇ ਮਰੀਜ਼ਾਂ ਦੇ ਆਪ੍ਰੇਸਨ ਸਤਲੁਜ ਅੱਖਾਂ ਦਾ ਹਸਪਤਾਲ ਜਗਰਾਉਂ ਵਿਖੇ ਕੀਤੇ ਜਾਣਗੇ | ਇਸ ਮੌਕੇ ਸਮਾਜ ਸੇਵੀ ਰਾਜਵਿੰਦਰ ਸਿੰਘ ਰਵੀ ਗਿੱਲ ਗਗੜਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਅਜਿਹੇ ਕੈਂਪ ਆਪਣੇ ਪਿੰਡਾਂ ਵਿਚ ਲਗਾਉਣੇ ਚਾਹੀਦੇ ਹਨ | ਜਿਸ ਨਾਲ ਲੋੜਵੰਦ ਪਰਿਵਾਰ ਲਾਹਾ ਲੈ ਸਕਣ ਕਿਉਂਕਿ ਅੱਜ ਦੇ ਸਮੇ ਵਿਚ ਇਲਾਜ ਕਰਵਾਉਣ ਹਰ ਇਕ ਲਈ ਸੰਭਵ ਨਹੀਂ ਹੈ | ਇਸ ਮੌਕੇ ਸਮਾਜ ਸੇਵੀ ਰਾਜਵਿੰਦਰ ਸਿੰਘ ਰਵੀ ਗਿੱਲ ਗਗੜਾ, ਸਰਪੰਚ ਸੁਖਵਿੰਦਰ ਸਿੰਘ ਗਗੜਾ, ਸਮਾਜ ਸੇਵੀ ਹਰਮੇਲ ਸਿੰਘ ਮਿਸਤਰੀ ਤੇ ਕੈਪਟਨ ਪੂਰਨ ਸਿੰਘ ਗਗੜਾਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਨੇ ਆਈ ਹੋਈ ਡਾਕਟਰੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਪੰਚ ਨਿੱਕਾ ਸਿੰਘ, ਪੰਚ ਗੋਰਾ ਸਿੰਘ, ਪ੍ਰਧਾਨ ਜਗਮੇਲ ਸਿੰਘ, ਨੰਬਰਦਾਰ ਸਵਰਨ ਸਿੰਘ, ਪ੍ਰਧਾਨ ਅਵਤਾਰ ਸਿੰਘ, ਜਸਵਿੰਦਰ ਸਿੰਘ ਬਿੱਲੂ, ਨੰਬਰਦਾਰ ਦਰਸਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਅੰਨੇ ਤਸ਼ੱਦਦ ਨੇ 'ਆਪ' ਸਰਕਾਰ ਦਾ ਅਸਲੀ ਚਿਹਰਾ ਕੀਤਾ ਬੇਨਕਾਬ-ਲਤਾਲਾ...
Ad Position 24