23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੁਰਦੁਆਰਾ ਰਾਮਗੜ੍ਹੀਆ ਸਾਹਿਬ ਖੰਟ ਵਿਖੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ

Ad Position 21
No active advertisement
ਗੁਰਦੁਆਰਾ ਰਾਮਗੜ੍ਹੀਆ ਸਾਹਿਬ ਪਿੰਡ ਖੰਟ ਵਿਖੇ ਗੁਰਮਤਿ ਮੁਕਾਬਲਿਆਂ ਦੌਰਾਨ ਜੇਤੂ ਬੱਚਿਆਂ ਨਾਲ ਪ੍ਰਬੰਧਕ | ਤਸਵੀਰ : ਚੀਨਾ <br/> 10-06-2026
ਸੰਘੋਲ, 9 ਜੂਨ (ਗੁਰਨਾਮ ਸਿੰਘ ਚੀਨਾ)-ਗੁਰਦੁਆਰਾ ਰਾਮਗੜੀਆ ਸਾਹਿਬ ਪਿੰਡ ਖੰਟ ਵਿਖੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਗੁਰਦੀਪ ਸਿੰਘ, ਕਰਨਜੋਤ ਸਿੰਘ ਤੇ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਉਹ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਦੇ ਆ ਰਹੇ ਹਨ | ਪਿਛਲੇ ਕਈ ਸਾਲਾਂ ਤੋਂ ਉਹ ਨਿਸ਼ਕਾਮ ਸੇਵਾ ਕਰਦਿਆਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਉਂਦੇ ਆ ਰਹੇ ਹਨ | ਕਲਾਸਾਂ ਦੌਰਾਨ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਇਲਾਵਾ ਗੁਰਬਾਣੀ ਦਾ ਸ਼ੱੁਧ ਉਚਾਰਨ ਤੇ ਅਰਥ ਭਾਵ, ਗੁਰੂ ਇਤਿਹਾਸ ਨਾਲ ਸਬੰਧਿਤ ਸਾਖੀਆਂ ਅਤੇ ਧਰਮ ਲਈ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਦੇ ਜੀਵਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਸਬੰਧੀ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ | ਜਿਸ ਦੌਰਾਨ ਛੋਟੀਆਂ ਬੱਚੀਆਂ 'ਚੋਂ ਅਵਨੀਤ ਕੌਰ ਨੇ ਪਹਿਲਾ, ਮਨਕੀਰਤ ਕੌਰ ਨੇ ਦੂਜਾ ਤੇ ਗੁਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰਾਂ ਛੋਟੇ ਬੱਚਿਆਂ 'ਚੋਂ ਅਵੀਰਾਜ ਸਿੰਘ ਨੇ ਪਹਿਲਾ, ਰੋਸ਼ਨਪ੍ਰੀਤ ਸਿੰਘ ਨੇ ਦੂਜਾ ਤੇ ਅੰਮਿ੍ਤਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪ੍ਰਬੰਧਕਾਂ ਦੁਆਰਾ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਗੁਰਮਤਿ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੰਡੋਫ਼ਲ ਵਿਖੇ 10 ਦਿਨਾਂ ਗਿਆਨ ਅੰਜਨ ਸਮਰ ਕੈਂਪ ਆਰੰਭ ਅਗਲੀ ਖ਼ਬਰ ਸੀਵਰੇਜ ਦਾ ਗੰਦਾ ਪਾਣੀ ਘਰ 'ਚ ਦਾਖਲ, ਪਰਿਵਾਰ ਦਾ ਰਹਿਣਾ ਹੋਇਆ ਮੁਸ਼ਕਿਲ, ਬਿਮਾਰੀਆਂ ਫੈਲਣ ਦਾ ਬਣਿਆ ਖ਼ਤਰਾ
Ad Position 24