23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

63ਵੇਂ ਹਰਿਨਾਮ ਸੰਕੀਰਤਨ ਸੰਮੇਲਨ ਸੰਬੰਧੀ ਸ਼ੋਭਾ ਯਾਤਰਾ ਕੱਲ੍ਹ-ਰਾਘਵ ਮਲਹੋਤਰਾ

Ad Position 21
No active advertisement
63ਵੇਂ ਹਰਿਨਾਮ ਸੰਕੀਰਤਨ ਸੰਮੇਲਨ ਸੰਬੰਧੀ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਕਿ੍ਸ਼ਨ ਸੰਕੀਰਤਨ ਮੰਡਲ ਦੇ ਪ੍ਰਮੁੱਖ ਬੁਲਾਰੇ ਰਾਘਵ ਮਲਹੋਤਰਾ ਤੇ ਹੋਰ | ਅਜੀਤ ਤਸਵੀਰ <br/> 10-06-2026
ਬਸੀ ਪਠਾਣਾਂ, 9 ਜੂਨ (ਪੱਤਰ ਪ੍ਰੇਰਕ)-ਸ੍ਰੀ ਕਿ੍ਸ਼ਨ ਸੰਕੀਰਤਨ ਮੰਡਲ ਬਸੀ ਪਠਾਣਾਂ ਵਲੋਂ ਕਰਵਾਏ ਜਾ ਰਹੇ 4 ਰੋਜ਼ਾ 63ਵੇਂ ਵਿਸ਼ਾਲ ਹਰਿਨਾਮ ਸੰਕੀਰਤਨ ਸੰਮੇਲਨ ਸਬੰਧੀ 11 ਜੂਨ ਨੂੰ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਮੁੱਖ ਬੁਲਾਰੇ ਰਾਘਵ ਮਲਹੋਤਰਾ ਨੇ ਦੱਸਿਆ ਕਿ ਸਥਾਨਕ ਅਗਰਵਾਲ ਧਰਮਸ਼ਾਲਾ ਤੋਂ ਦੁਪਹਿਰ ਬਾਅਦ 3 ਵਜੇ ਆਰੰਭ ਹੋਣ ਵਾਲੀ ਸ਼ੋਭਾ ਯਾਤਰਾ ਤੋਂ ਪਹਿਲਾਂ ਸਵੇਰੇ 10 ਵਜੇ ਹਵਨ ਮਹਾ ਯੱਗ ਅਤੇ ਧੁਜਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਨਾਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਸਮਾਜ ਸੇਵਕ ਤੇ ਉਦਯੋਗਪਤੀ ਬਲਦੇਵ ਕਿ੍ਸ਼ਨ ਹਸੀਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਬਸੀ ਪਠਾਣਾਂ ਮੁੱਖ ਮਾਰਗ ਰਾਹੀਂ ਅਗਰਵਾਲ ਧਰਮਸ਼ਾਲਾ ਵਿਖੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸੰਪੰਨ ਹੋਵੇਗੀ | ਸ਼ੋਭਾ ਯਾਤਰਾ ਵਿਚ ਗੌਂਡੀਆ ਮੱਠ ਦੇ ਸੰਤ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਕੀਰਤਨ ਮੰਡਲੀਆਂ ਖਿੱਚ ਦਾ ਮੁੱਖ ਕੇਂਦਰ ਹੋਣਗੀਆਂ | ਉਨਾਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਵਿਚ ਵੱਧ-ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ 'ਤੇ ਰਾਜਕਮਲ ਸ਼ਰਮਾ, ਸ਼ਿਆਮ ਸੁੰਦਰ ਜਰਗਰ, ਵਿਕਰਮ ਕੁਮਾਰ, ਵਿਨੋਦ ਕਪਿਲਾ, ਕਿ੍ਸ਼ਨਾ, ਰਿਸ਼ੂ ਗੌਤਮ, ਲਲਿਤ ਸ਼ਰਮਾ, ਦੀਪਕ ਵਰਮਾ, ਸ਼ਾਮ ਸੁੰਦਰ ਅਤੇ ਅਰੁਣ ਸ਼ਰਮਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਆਈ.ਐਮ.ਟੀ. ਦੇ ਵਿਦਿਆਰਥੀ ਡਾਬਰ ਇੰਡੀਆ ਲਿਮਟਿਡ ਵਿਖੇ ਇੰਟਰਨਸ਼ਿਪ ਲਈ ਚੁਣੇ ਅਗਲੀ ਖ਼ਬਰ ਖਮਾਣੋਂ ਨਗਰ ਪੰਚਾਇਤ ਤੋਂ ਕੌਂਸਲਰ ਬਲਵਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਿਆ
Ad Position 24