14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਚੈੱਕ ਬਾਊੁਾਸ ਮਾਮਲੇ 'ਚ ਭਗੌੜਾ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 13-06-2026

ਫ਼ਤਹਿਗੜ੍ਹ ਸਾਹਿਬ, 12 ਜੂਨ (ਮਨਪ੍ਰੀਤ ਸਿੰਘ)-ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਚੈੱਕ ਬਾਉਂਸ ਦੇ ਮਾਮਲੇ ਵਿਚ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਵਾਸੀ ਸ਼ਿਵ ਭੋਲੇ ਇੰਟਰਪ੍ਰਾਈਜ ਸ਼ੰਕਰ ਮਿੱਲ ਰੋਡ ਮੰਡੀ ਗੋਬਿੰਦਗੜ੍ਹ ਦਾ ਲਖਵਿੰਦਰ ਸਿੰਘ ਨਾਲ ਪੈਸਿਆਂ ਦਾ ਲੈਣ ਦੇਣ ਸੀ, ਜਿਸ ਕਰਕੇ ਪ੍ਰਦੀਪ ਕੁਮਾਰ ਨੇ ਲਖਵਿੰਦਰ ਸਿੰਘ ਦੇ ਖ਼ਿਲਾਫ਼ ਅਦਾਲਤ ਅਮਲੋਹ 'ਚ ਕੇਸ ਦਾਇਰ ਕੀਤਾ ਹੋਇਆ ਸੀ | ਜਿਸ ਵਿਚ ਅਦਾਲਤ ਨੇ 27 ਅਪ੍ਰੈਲ 2025 ਨੂੰ ਲਖਵਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੰਦਿਆਂ ਕਾਰਵਾਈ ਕਰਦੇ ਹੋਏ ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਲਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਲਖਵਿੰਦਰ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਖਮਾਣੋਂ ਦੀ ਮੀਟਿੰਗ ਅਗਲੀ ਖ਼ਬਰ ਐਸ.ਆਈ.ਆਰ. ਮੁਹਿੰਮ ਦੀ ਸਫਲਤਾ ਲਈ ਕਾਂਗਰਸ ਦੇ ਬੀ. ਐਲ. ਏ.-2 ਪੂਰੀ ਤਨਦੇਹੀ ਨਾਲ ਨਿਭਾਉਣ ਆਪਣੀ ਜ਼ਿੰਮੇਵਾਰੀ-ਨਾਗਰਾ, ਬ...
Ad Position 24