14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕਰਨੈਲ ਸਿੰਘ ਦਾ ਫ਼ੈਕਟਰੀ ਦੀ ਤਰੱਕੀ ਲਈ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ-ਸਤਿਅਮ ਗੁਪਤਾ

Ad Position 21
No active advertisement
ਅਜੀਤ ਡੈਸਕ 13-06-2026
• 30 ਸਾਲ ਦੀ ਬੇਦਾਗ਼ ਸੇਵਾ ਤੋਂ ਬਾਅਦ ਕਰਨੈਲ ਸਿੰਘ ਦਾ ਫ਼ੈਕਟਰੀ ਪ੍ਰਬੰਧਨ ਨੇ ਕੀਤਾ ਵਿਸ਼ੇਸ਼ ਸਨਮਾਨ
ਅਮਲੋਹ , 12 ਜੂਨ (ਕੇਵਲ ਸਿੰਘ)-ਪੈਪਸੀਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਚੰਨੋ ਵਿਚ ਕਰੀਬ 30 ਸਾਲ ਤੱਕ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਉਪਰੰਤ ਕਰਨੈਲ ਸਿੰਘ ਰਾਜਪੁਰਾ ਬੇਦਾਗ਼ ਡਿਊਟੀ ਤੋਂ ਸੇਵਾ ਮੁਕਤ ਹੋ ਗਏ | ਇਸ ਮੌਕੇ ਫ਼ੈਕਟਰੀ ਦੇ ਸੀਨੀਅਰ ਅਧਿਕਾਰੀਆਂ, ਯੂਨੀਅਨ ਦੇ ਅਹੁਦੇਦਾਰਾਂ ਅਤੇ ਸਾਥੀ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਕਰਨੈਲ ਸਿੰਘ ਨੇ ਉਸ ਸਮੇਂ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ, ਜਦੋਂ ਫ਼ੈਕਟਰੀ ਨੂੰ ਤਜਰਬੇਕਾਰ ਅਤੇ ਸਮਰਪਿਤ ਕਰਮਚਾਰੀਆਂ ਦੀ ਸਭ ਤੋਂ ਵੱਧ ਲੋੜ ਸੀ | ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ, ਜਿਸ ਦਾ ਯੋਗਦਾਨ ਫ਼ੈਕਟਰੀ ਦੀ ਤਰੱਕੀ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਫ਼ੈਕਟਰੀ ਦਾ ਨਾਮ ਦੇਸ਼ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਅਤੇ ਇਸ ਸਫ਼ਰ ਵਿਚ ਕਰਨੈਲ ਸਿੰਘ ਵਰਗੇ ਕਰਮਚਾਰੀਆਂ ਦੀਆਂ ਸੇਵਾਵਾਂ ਮਹੱਤਵਪੂਰਨ ਰਹੀਆਂ ਹਨ | ਇਸ ਮੌਕੇ ਪੈਪਸੀਕੋ ਵਰਕਰ ਯੂਨੀਅਨ ਚੰਨੋਂ ਦੇ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ ਅਤੇ ਸਾਥੀਆਂ ਨੇ ਕਿਹਾ ਕਿ ਕਰਨੈਲ ਸਿੰਘ ਇਕ ਨੇਕ ਦਿਲ, ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ | ਉਨ੍ਹਾਂ ਨਾਲ ਬਿਤਾਇਆ ਲੰਮਾ ਸਮਾਂ ਅਤੇ ਇਕੱਠੇ ਕੀਤੀ ਡਿਊਟੀ ਹਮੇਸ਼ਾ ਯਾਦ ਰਹੇਗੀ | ਆਪਣੇ ਸੰਬੋਧਨ ਦੌਰਾਨ ਕਰਨੈਲ ਸਿੰਘ ਨੇ ਫ਼ੈਕਟਰੀ ਸੀਨੀਅਰ ਅਧਿਕਾਰੀਆਂ, ਸਾਥੀ ਕਰਮਚਾਰੀਆਂ ਅਤੇ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਇਹ ਮਾਣ-ਸਨਮਾਨ ਜ਼ਿੰਦਗੀ ਭਰ ਯਾਦ ਰਹੇਗਾ | ਉਨ੍ਹਾਂ ਫ਼ੈਕਟਰੀ ਦੀ ਲਗਾਤਾਰ ਤਰੱਕੀ ਅਤੇ ਚੜ੍ਹਦੀਕਲਾ
ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਪਲਾਂਟ ਹੈੱਡ ਸਤਿਅਮ ਗੁਪਤਾ, ਐਚ.ਆਰ. ਅਸੰਤੋਸ਼ ਪੰਜਾਬੀ ਤੇ ਸੰਦੀਪ ਬਾਂਸਲ, ਪ੍ਰੋਟੈਕਸ਼ਨ ਮੈਨੇਜਰ ਜਗਵਿੰਦਰ ਤੇ ਗੋਰਵ, ਪੈਪਸੀਕੋ ਵਰਕਰ ਯੂਨੀਅਨ ਚੰਨੋਂ ਦੇ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ, ਜਰਨਲ ਸਕੱਤਰ ਹਰਿੰਦਰ ਸਿੰਘ ਗੱਜੂਮਾਜਰਾ, ਉਪ ਸਕੱਤਰ ਗੁਰਸੇਵ ਸਿੰਘ ਕੁਲਬੁਰਛਾਂ, ਮੀਤ ਪ੍ਰਧਾਨ ਵੀਰਦਵਿੰਦਰ ਗਾਜੇਵਾਸ, ਗੁਰਸੇਵਕ ਸਿੰਘ ਰਾਜਪੁਰਾ, ਸਰਬਜੀਤ ਕੌਰ, ਅਮਨਦੀਪ ਕੌਰ, ਹਾਕਮ ਸਿੰਘ, ਰਘੁਬੀਰ ਸਿੰਘ ਅਤੇ ਲਾਲ ਦੇਵ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਮੁਫ਼ਤ ਬੱਸ ਸੇਵਾ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਅਗਲੀ ਖ਼ਬਰ ਰਾਕੇਸ਼ ਗੁਪਤਾ ਭਾਜਪਾ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਯੁਕਤ
Ad Position 24