14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿੰਡ ਰੁੜਕੀ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਕੀਤੀ ਰਵਾਨਾ

Ad Position 21
No active advertisement
ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਪਿੰਡ ਰੁੜਕੀ ਵਿਖੇ ਸੰਗਤ ਦੀ ਬੱਸ ਨੂੰ ਰਵਾਨਾ ਕਰਦੇ ਹੋਏ | ਤਸਵੀਰ: ਕਰਨ <br/> 15-06-2026
ਜਖਵਾਲੀ, 14 ਜੂਨ (ਨਿਰਭੈ ਸਿੰਘ)-ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਦਰਸ਼ਨਾਂ ਲਈ ਝੰਡੀ ਦੇ ਕੇ ਬੱਸ ਰਵਾਨਾ ਕੀਤੀ | ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੂਬੇ ਦੇ ਬਜ਼ੁਰਗਾਂ ਲਈ ਸਰਵਣ ਪੁੱਤ ਬਣ ਕੇ ਆਏ ਹਨ | ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਰੋਜ਼ਾਨਾ ਹੀ ਸੂਬਾ ਭਰ ਤੋਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਦੇ ਲਈ ਲੈ ਜਾ ਰਹੇ ਹਨ | ਇਸੇ ਲੜੀ ਦੇ ਤਹਿਤ ਪਿੰਡ ਰੁੜਕੀ ਤੋਂ ਤੀਰਥ ਯਾਤਰਾ ਦੇ ਲਈ ਬੱਸ ਰਵਾਨਾ ਕੀਤੀ ਗਈ ਹੈ ਜੋ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਵਾਲਮੀਕੀ ਤੀਰਥ ਅਤੇ ਵਾਹਗਾ ਬਾਰਡਰ ਹੁੰਦੀ ਹੋਈ ਤੀਸਰੇ ਦਿਨ ਵਾਪਸੀ ਕਰੇਗੀ |
ਇਸ ਯਾਤਰਾ ਦੇ ਦੌਰਾਨ ਬਜ਼ੁਰਗਾਂ ਦੇ ਰਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਬਿਹਤਰੀ ਦੇ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ | ਇਸ ਮੌਕੇ ਸਰਪੰਚ ਹਰਸ਼ਦੀਪ ਸ਼ਰਮਾ ਨੇ ਵਿਧਾਇਕ ਲਖਬੀਰ ਸਿੰਘ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹਲਕੇ ਦੇ ਵੱਖ-ਵੱਖ ਪਿੰਡਾਂ 'ਚੋਂ ਸੰਗਤਾਂ ਨੂੰ ਤੀਰਥ ਯਾਤਰਾ ਤੇ ਜਾਣ ਦਾ ਮੌਕਾ ਮਿਲ ਰਿਹਾ ਹੈ | ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਹਰਸ਼ਦੀਪ ਸ਼ਰਮਾ, ਹਰਵਿੰਦਰ ਪਾਲ, ਸਵਰਨ ਕੌਰ, ਧਰਮਪਾਲ ਕੌਰ, ਮਨਪ੍ਰੀਤ ਸਿੰਘ, ਪਰਮਜੀਤ ਕੌਰ (ਸਾਰੇ ਪੰਚ), ਜਗਦੀਪ ਸਿੰਘ, ਧਰਮਪਾਲ ਬਾਵਾ, ਰੂਪ ਬਾਵਾ, ਸਰਬਜੀਤ ਸਿੰਘ, ਦਵਿੰਦਰ ਗੋਗੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਨਵੇਂ ਬਣੇ ਮੈਂਬਰ ਜਥੇ. ਮਕਾਰੋਂਪੁਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਪਿੰਡ ਸਿਲ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ
Ad Position 24