ਬਸੀ ਪਠਾਣਾਂ, 14 ਜੂਨ (ਐਚ.ਐਸ.ਗੌਤਮ)-ਦਸਮੇਸ਼ ਟੈਂਪੂ ਯੂਨੀਅਨ ਬਸੀ ਪਠਾਣਾਂ ਵਲੋਂ ਨਵੇਂ ਬੱਸ ਅੱਡੇ ਦੇ ਬਾਹਰ ਵੱਧ ਰਹੇ ਗਰਮੀ ਦੇ ਪ੍ਰਕੋਪ ਕਰਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਟੈਂਪੂ ਯੂਨੀਅਨ ਦੇ ਮੈਂਬਰਾਂ ਤੇ ਭਾਜਪਾ ਯੂਥ ਆਗੂ ਹਰਸ਼ਦੀਪ ਸ਼ਰਮਾ ਨੇ ਸੇਵਾ ਕਰਦਿਆਂ ਕਿਹਾ ਕਿ ਗਰਮੀ ਤੋਂ ਰਾਹਤ ਦਿਵਾਉਣ ਅਤੇ ਪੁੰਨ ਕਮਾਉਣ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਉਣਾ ਬਹੁਤ ਸ਼ੁਭ ਅਤੇ ਸੇਵਾ ਦਾ ਕਾਰਜ ਮੰਨਿਆ ਜਾਂਦਾ ਹੈ | ਇਸ ਮੌਕੇ ਗੁਰਮੀਤ ਸਿੰਘ, ਹਰਸ਼ਦੀਪ ਸ਼ਰਮਾ ਯੂਥ ਆਗੂ ਭਾਜਪਾ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਹੈਪੀ, ਸੁਰਮੁੱਖ ਸਿੰਘ, ਦੀਪ, ਰਮਨ ਜਿੰਦਲ ਆਦਿ ਮੌਜੂਦ ਸਨ |