10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੈਂਟਰ 'ਚੋਂ 70 ਕਿੱਲੋ ਭੁੱਕੀ ਬਰਾਮਦ

Ad Position 21
No active advertisement
ਅਜੀਤ ਡੈਸਕ 16-06-2026
ਪਟਿਆਲਾ, 15 ਜੂਨ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪਿੰਡ ਢਕੜੱਬਾ ਕੋਲ ਨਹਿਰੀ ਵਿਭਾਗ ਦੇ ਬੇਆਬਾਦ ਪਏ ਰੈਸਟ ਹਾਊਸ ਨੇੜੇ ਇਕ ਕੈਂਟਰ 'ਚੋਂ 5 ਥੈਲੇ ਭੁੱਕੀ ਦੇ ਥਾਣਾ ਪਸਿਆਣਾ ਪੁਲਿਸ ਨੂੰ ਬਰਾਮਦ ਹੋਏ ਹਨ | ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਉਕਤ ਗੈੱਸਟ ਹਾਊਸ ਲਾਗੇ ਕੋਈ ਭੁੱਕੀ ਲੈ ਕੇ ਆ ਰਿਹਾ ਹੈ | ਜਦੋਂ ਪੁਲਿਸ ਟੀਮ ਉੱਥੇ ਪਹੁੰਚੀ ਤਾਂ ਕੁੱਝ ਵਿਅਕਤੀ ਕੈਂਟਰ 'ਚੋਂ ਥੈਲੇ ਉਤਾਰ ਕੇ ਉੱਥੋਂ ਮੌਕੇ ਤੋਂ ਫ਼ਰਾਰ ਹੋ ਗਏ | ਜਦੋਂ ਉਨ੍ਹਾਂ ਨੇ ਥੈਲੇ ਚੈੱਕ ਕੀਤੇ ਤਾਂ ਉਨ੍ਹਾਂ ਵਿਚੋਂ 70 ਕਿੱਲੋ ਭੁੱਕੀ ਬਰਾਮਦ ਹੋਈ | ਮੌਕੇ 'ਤੇ ਕੈਂਟਰ ਦਾ ਨੰਬਰ ਵੀ ਨਹੀਂ ਫੜਿਆ ਗਿਆ, ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਲ ਰਿਕਾਰਡ ਅਨੁਸਾਰ ਖੇਤਾਂ ਨੂੰ ਲੱਗੀ ਖਾਲ ਕਢਾਉਣ ਦੀ ਕੀਤੀ ਮੰਗ ਖਾਲ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਪ੍ਰਗਟਾਇਆ ਖ਼ਦਸ... ਅਗਲੀ ਖ਼ਬਰ ਐੱਫ. ਐਂਡ ਸੀ. ਸੀ. ਦੀ ਮੀਟਿੰਗ 'ਚ ਕਰੋੜਾਂ ਦੇ ਵਿਕਾਸ ਕਾਰਜਾਂ 'ਤੇ ਲੱਗੀ ਮੋਹਰ
Ad Position 24