07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅਚਾਨਕ ਆਏ ਤੂਫ਼ਾਨ ਅਤੇ ਮੀਂਹ ਕਾਰਨ 66 ਕੇ.ਵੀ. ਦਾ ਪਾਵਰ ਟਾਵਰ ਡਿੱਗਾ

Ad Position 21
No active advertisement
ਅਜੀਤ ਡੈਸਕ 19-06-2026
ਮੰਡੀ ਗੋਬਿੰਦਗੜ੍ਹ, 18 ਜੂਨ (ਇਕਬਾਲਦੀਪ ਸੰਧੂ)-ਵੀਰਵਾਰ ਦੁਪਹਿਰ ਨੂੰ ਭਾਰੀ ਮੀਂਹ ਅਤੇ ਹਨੇਰੀ ਕਾਰਨ ਮੁਗਲ ਮਾਜਰਾ ਪਿੰਡ ਦੇ ਟੋਭੇ ਨੇੜੇ ਇਕ ਰਿਹਾਇਸ਼ੀ ਖੇਤਰ ਵਿਚ 66 ਕੇ.ਵੀ. ਦਾ ਪਾਵਰ ਟਾਵਰ ਡਿੱਗ ਗਿਆ। ਜਿਸ ਕਾਰਨ ਨੇੜਲੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋਣ ਕਰਕੇ ਇਕ ਵੱਡਾ ਹਾਦਸਾ ਟਲ਼ ਗਿਆ। ਮਿਲੀ ਜਾਣਕਾਰੀ ਅਨੁਸਾਰ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਮੌਸਮ ਬਦਲਣ ਕਾਰਨ ਚੱਲੀਆਂ ਤੇਜ਼ ਹਵਾਵਾਂ ਅਤੇ ਖਰਾਬ ਮੌਸਮ ਕਾਰਨ ਟਾਵਰ ਸੰਤੁਲਨ ਗੁਆ ਬੈਠਾ ਅਤੇ ਰਿਹਾਇਸ਼ੀ ਇਮਾਰਤਾਂ ’ਤੇ ਡਿੱਗ ਪਿਆ। ਖ਼ੁਸ਼ਕਿਸਮਤੀ ਨਾਲ ਇਸ ਟੱਕਰ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦਕਿ ਟਾਵਰ ਡਿੱਗਣ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੁਕਸਾਨੇ ਗਏ ਟਾਵਰ ਨੂੰ ਤੁਰੰਤ ਬਦਲੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ ਵਿਖੇ ਕਾਂਗਰਸ ਦੇ ਹਲਕਾ ਬੀ.ਐੱਲ.ਏ. 2 ਦੀ ਮੀਟਿੰਗ ਅੱਜ-ਰਾਮਗੜ੍ਹ ਅਗਲੀ ਖ਼ਬਰ ਰਾਜਪੁਰਾ ਦੇ ਦੋ ਕੈਮਿਸਟਾਂ ਨੂੰ ਮਿਲੀ ਫਿਰੌਤੀ ਦੇਣ ਦੀ ਧਮਕੀ
Ad Position 24
No active advertisement