ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਕਾਂਗਰਸ ਦੇ ਹਲਕਾ ਬੀ.ਐੱਲ.ਏ. 2 ਦੀ ਮੀਟਿੰਗ ਸਟਾਰ ਰਿਜ਼ਾਰਟ ਪੁਰਾਣੀ ਦਾਣਾ ਮੰਡੀ ਬਸੀ ਪਠਾਣਾਂ ਵਿਖੇ 19 ਜੂਨ ਨੂੰ ਸਵੇਰੇ 11 ਵਜੇ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਹਲਕਾ ਬਸੀ ਪਠਾਣਾਂ ਦੇ ਸਮੂਹ ਬੂਥ ਲੈਵਲ ਏਜੈਂਟਾਂ (ਬੀ.ਐਲ.ਏ) ਨੂੰ ਬੇਨਤੀ ਕੀਤੀ ਕਿ ਉਹ ਸਮੇਂ ਸਿਰ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਇਸ ਵਿਚ ਕਾਂਗਰਸ ਹਾਈ ਕਮਾਂਡ ਵਲੋਂ ਮਾਹਿਰ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਇਸ ਮੌਕੇ ਐਸ.ਆਈ.ਆਰ. ਮੁਹਿੰਮ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਰਾਮਗੜ੍ਹ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੋਟਰ ਸੂਚੀਆਂ ਦੀ ਸ਼ੁਧਾਈ, ਬੂਥ ਪੱਧਰ ’ਤੇ ਸੰਗਠਨ ਦੀ ਭੂਮਿਕਾ ਅਤੇ ਬੀ.ਐੱਲ.ਏ ਸਾਥੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।