09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੀ.ਐਚ.ਓ. ਯੂਨੀਅਨ ਵਲੋਂ ਸੰਗਰੂਰ ਵਿਖੇ ਕੱਲ੍ਹ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ-ਆਗੂ

Ad Position 21
No active advertisement
ਅਜੀਤ ਡੈਸਕ 01-07-2026
ਫ਼ਤਹਿਗੜ੍ਹ ਸਾਹਿਬ, 30 ਜੂਨ (ਮਨਪ੍ਰੀਤ ਸਿੰਘ)-ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਸੀ.ਐਚ.ਓ. ਅਤੇ ਕਰਮਚਾਰੀਆਂ ਵਲੋਂ ਮਿਤੀ 22 ਜੂਨ ਤੋਂ ਲਗਾਤਾਰ ਸਿਵਲ ਸਰਜਨ ਦਫ਼ਤਰਾਂ ਤੇ ਆਪਣੇ ਸਿਹਤ ਵਿਭਾਗ ਦੇ ਕੰਮ ਛੱਡ ਕੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਹੋਇਆ ਹੈ ਤੇ ਯੂਨੀਅਨ ਦੇ ਸਟੇਟ ਆਗੂਆਂ ਵਲੋਂ 2 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਸੀ. ਐਚ.ਓ. ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ, ਐਨ.ਐਚ.ਐਮ ਦੇ ਜੁਆਇੰਟ ਫ਼ਰੰਟ ਦੇ ਆਗੂ ਹਰਪਾਲ ਸਿੰਘ ਸੋਢੀ ਅਤੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਨੇ ਦੱਸਿਆ ਕਿ ਸਮੂਹ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ, ਜਿਸ ਵਿਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਬਰਾਬਰ ਕੰਮ ਬਰਾਬਰ ਤਨਖ਼ਾਹ, ਲਾਇਲਟੀ ਬੋਨਸ, ਸਰਕਾਰੀ ਗਜ਼ਟ ਵਿਚ ਸੈਕਸ਼ਨ ਕਰਨਾ, ਨਵਾਂ ਜਾਰੀ ਕੀਤਾ ਇੰਸੇਟਿਵ ਪ੍ਰੋਫਾਰਮਾ ਵਾਪਸ ਲੈਣਾ, ਪ੍ਰਾਈਵੇਟ ਪ੍ਰੈਕਟਿਸ ਤੇ ਲੱਗੀ ਰੋਕ ਹਟਾਉਣਾ ਆਦਿ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਸਦਕਾ ਯੂਨੀਅਨ ਕਰਮਚਾਰੀਆਂ ’ਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਮੁਲਾਜ਼ਮਾਂ ਦੀਆ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਨਹੀਂ ਕਰਦੀ ਤਾਂ ਮੁਲਾਜ਼ਮਾਂ ਨੂੰ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਡਾ.ਕਸੀਤਿਜ, ਸੀ.ਐਚ.ਓ. ਸਵੇਤਾ ਬਜਾਜ, ਲਖਪ੍ਰੀਤ ਕੋਰ, ਗੁਰਦੀਪ ਕੋਰ, ਸਿਮਰਨ ਕੋਰ, ਡਾ.ਨਿਰਮਲਜੀਤ ਕੋਰ, ਅਵਤਾਰ ਸਿੰਘ, ਡਾ.ਹਰਜਿੰਦਰ ਕੋਰ, ਗਗਨਦੀਪ ਸਿੰਘ, ਡਾ. ਸੁਰੇਸ਼ ਕੁਲਦੀਪ ਕੋਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਇਕ ਵਿਅਕਤੀ ’ਤੇ ਥਾਣਾ ਕੋਤਵਾਲੀ ਨਾਭਾ ਨੇ ਕੀਤਾ ਮਾਮਲਾ ਦਰਜ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ 4 ਜੁਲਾਈ ਨੂੰ ਰੋਕੀਆਂ ਜਾਣਗੀਆਂ ਰੇਲਾਂ-ਜਥੇ ਪੰਜੋਲੀ
Ad Position 24