ਅਮਲੋਹ, 30 ਜੂਨ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਅਤੇ ਸਮਾਜ ਸੇਵੀ ਡਾ. ਅਮਰਜੀਤ ਅਨੇਤਾ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਸੂਦ ਨੇ ਦੱਸਿਆ ਕਿ ਸਮਿਤੀ ਵਲੋਂ ਹਰ ਪੂਰਨਮਾਸ਼ੀ ਅਤੇ ਮੱਸਿਆ ਦਾ ਦਿਹਾੜਾ ਗਊ ਪੂਜਾ ਕਰਕੇ ਵਿਸ਼ਵ ਦੀ ਸ਼ਾਂਤੀ ਦੀ ਅਰਦਾਸ ਕਰਕੇ ਮਨਾਇਆ ਜਾਂਦਾ ਹੈ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਮਨੋਰਥ ਨਾਲ ਸਬੰਧ ਨਹੀਂ ਅਤੇ ਕੋਈ ਵੀ ਵਿਅਕਤੀ ਇਸ ਵਿਚ ਭਾਗ ਲੈ ਸਕਦਾ ਹੈ। ਇਸ ਮੌਕੇ ਸ੍ਰੀ ਰਾਮ ਮੰਦਰ ਦੇ ਮੁੱਖ ਪੁਜਾਰੀ ਸ਼ਾਸਤਰੀ ਜਗਦੰਬੇ ਪ੍ਰਸ਼ਾਦ ਨੇ ਮੰਤਰਾਂ ਦਾ ਉਚਾਰਨ ਕੀਤਾ। ਇਸ ਮੌਕੇ ਗਊ ਸਨਮਾਨ ਆਹਵਾਨ ਅਭਿਆਨ ਦੇ ਜ਼ਿਲ੍ਹਾ ਇੰਚਾਰਜ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਗਊ ਹੱਤਿਆ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਸਬੰਧੀ ਜਾਣੂ ਕਰਵਾਉਂਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਤੋਂ ਗਊ ਮਾਤਾ ਨੂੰ ‘ਰਾਸ਼ਟਰ ਮਾਤਾ’ ਦਾ ਸਨਮਾਨ ਦੇਣ ਦੀ ਮੰਗ ਕੀਤੀ ਅਤੇ ਗਊ ਮਾਤਾ ਦੇ ਸਨਮਾਨ ਵਿਚ ਇਕ ਭਜਨ ਸੁਣਾਇਆ। ਸਮਾਗਮ ਵਿਚ ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਗਊਸ਼ਾਲਾ ਦੇ ਸੇਵਾਦਾਰ ਅਸ਼ੋਕ ਗੁਪਤਾ, ਰਾਮ ਸ਼ਰਧਾ ਮੰਚ ਦੇ ਪ੍ਰਧਾਨ ਰਕੇਸ਼ ਕੁਮਾਰ ਚਾਵਲਾ ਗੋਗੀ, ਰਮੇਸ਼ਵਰ ਮਹਾਂਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਮਾਸਟਰ ਸ਼ਿਵ ਸ਼ੰਕਰ, ਮਨੋਜ ਕੁਮਾਰ ਖੁੱਲਰ, ਭੂਸ਼ਨ ਗਰਗ, ਮਿੰਟੂ ਅਰੋੜਾ, ਪ੍ਰੇਮ ਕੁਮਾਰ ਚਾਵਲਾ, ਸਵਰਨਜੀਤ ਸਿੰਘ ਅਤੇ ਕਿਆਂਸ਼ ਸੂਦ ਆਦਿ ਮੌਜੂਦ ਸਨ।