09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵਿਧਾਇਕ ਰਾਏ ਨੇ ਸਿੰਚਾਈ ਲਈ ਤਿੰਨ ਹੋਰ ਨਹਿਰੀ ਮੋਘਿਆਂ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 01-07-2026
ਫ਼ਤਹਿਗੜ੍ਹ ਸਾਹਿਬ, 30 ਜੂਨ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਦੇ ਪਿੰਡ ਮੀਰਪੁਰ ਤੇ ਚਨਾਰਥਲ ਵਿਖੇ ਤਿੰਨ ਨਵੇਂ ਨਹਿਰੀ ਮੋਘਿਆਂ ਦਾ ਉਦਘਾਟਨ ਕੀਤਾ। ਜਿਸ ਕਾਰਨ ਪਿੰਡਾਂ ਦੇ ਵਿਚ ਕਿਸਾਨਾਂ ਵਲੋਂ ਢੋਲ ਵਜਾ ਕੇ ਵਿਧਾਇਕ ਰਾਏ ਦਾ ਸਵਾਗਤ ਕੀਤਾ ਗਿਆ ਅਤੇ ਜਸ਼ਨ ਮਨਾਇਆ ਗਿਆ। ਇਸ ਮੌਕੇ ਵਿਧਾਇਕ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਪਿੰਡ ਚਨਾਰਥਲ ਵਿਖੇ 2 ਮੋਘੇ ਲਗਾਏ ਗਏ ਹਨ, ਜਿਸ ਦੇ ਨਾਲ 500 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਤਰ੍ਹਾਂ ਪਿੰਡ ਮੀਰਪੁਰ ਵਿਖੇ ਇਕ ਨਹਿਰੀ ਮੋਘਾ ਲਗਾਇਆ ਗਿਆ ਹੈ। ਜਿਸ ਦੇ ਨਾਲ ਪਿੰਡ ਮੀਰਪੁਰ ਅਤੇ ਸਿੱਧਵਾਂ ਦੀ 327 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਪਿੰਡਾਂ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ 2022 ਦੇ ਵਿਚ ਸੱਤਾ ਸੰਭਾਲੀ ਸੀ, ਉਸ ਸਮੇਂ ਪੰਜਾਬ ਸਿਰਫ਼ 20 ਫ਼ੀਸਦੀ ਨਹਿਰੀ ਪਾਣੀ ਇਸਤੇਮਾਲ ਕਰ ਰਿਹਾ ਸੀ, ਬਾਕੀ ਨਹਿਰੀ ਪਾਣੀ ਰਾਜਸਥਾਨ ਨੂੰ ਜਾਂਦਾ ਸੀ। ਪਾਣੀ ਪੰਜਾਬ ਦਾ, ਫ਼ਾਇਦਾ ਦੂਸਰੇ ਸੂਬਿਆਂ ਨੂੰ ਹੋ ਰਿਹਾ ਸੀ ਤੇ ਪਾਣੀ ਨੂੰ ਸੰਭਾਲਣ ਵਾਲਾ ਸੂਬਾ ਨਹਿਰੀ ਪਾਣੀ ਤੋਂ ਵਾਂਝਾ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਜਿੱਥੇ ਸੂਇਆ ਅਤੇ ਰਜਵਾਹਿਆਂ ਨੂੰ ਪੱਕਾ ਕਰਵਾਇਆ, ਉੱਥੇ ਹੀ ਨਹਿਰੀ ਪਾਣੀ ਨੂੰ ਮੋਘੇ ਲਗਾ ਕੇ ਖੇਤਾਂ ਤੱਕ ਪਹੁੰਚਾਇਆ ਗਿਆ। ਜਿਸ ਦੀ ਬਦੌਲਤ ਅੱਜ ਪੰਜਾਬ ਦੇ ਲੋਕ ਕਰੀਬ 80 ਫ਼ੀਸਦੀ ਨਹਿਰੀ ਪਾਣੀ ਵਰਤ ਰਹੇ ਹਨ। ਇਹ ਪਾਣੀ ਫ਼ਸਲਾਂ ਦੇ ਲਈ ਲਾਭਕਾਰੀ ਹੈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਵਿਚ ਵੀ ਮਦਦਗਾਰ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਵਿਧਾਇਕ ਰਾਏ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਦਵਿੰਦਰ ਲਾਡੀ, ਸਰਪੰਚ ਰਣਜੋਧ ਸਿੰਘ, ਪ੍ਰਿੰਸ ਮੀਰਪੁਰ, ਸਤਪਾਲ ਸਿੰਘ, ਹਰਪਾਲ ਸਿੰਘ (ਦੋਨੋਂ ਸਰਪੰਚ), ਮਨਦੀਪ ਪੋਲਾ, ਮਾਨਵ ਟਿਵਾਣਾ ਅਤੇ ਰਣਜੀਤ ਸਿੰਘ ਮੀਰਪੁਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਸਤਰੀ ਅਕਾਲੀ ਦਲ ਅਮਲੋਹ ’ਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਨੀ ਪਕੜ ਹੋਰ ਮਜ਼ਬੂਤ ਕਰੇਗਾ-ਬੀਬੀ ਕਿਰਨਦੀਪ ਖੰਨਾ ਅਗਲੀ ਖ਼ਬਰ ਅਜੀਤ ਦੇ ਫਤਹਿਗੜ੍ਹ ਸਾਹਿਬ ਉਪ ਦਫ਼ਤਰ ਦੇ ਇੰਚਾਰਜ ਬਲਜਿੰਦਰ ਸਿੰਘ ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ
Ad Position 24