ਅਮਲੋਹ, 30 ਜੂਨ (ਕੇਵਲ ਸਿੰਘ)-ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਕਿਰਨਦੀਪ ਕੌਰ ਖੰਨਾ ਨੇ ਪਿੰਡ ਰਾਏਪੁਰ ਚੌਬਦਾਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਤਰੀ ਅਕਾਲੀ ਦਲ ਅਮਲੋਹ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਵਿਸ਼ੇਸ਼ ਜਨ-ਸੰਪਰਕ ਮੁਹਿੰਮ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਤਾਂ ਜੋ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋ ਸਕੇ। ਬੀਬੀ ਖੰਨਾ ਨੇ ਕਿਹਾ ਕਿ ਜਿੰਨਾ ਮਜ਼ਬੂਤ ਇਸਤਰੀ ਅਕਾਲੀ ਦਲ ਹੋਵੇਗਾ, ਉਨ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿਚ ਮਜ਼ਬੂਤੀ ਮਿਲੇਗੀ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਦੀ ਹਰ ਮਹਿਲਾ ਨੂੰ ਹਰ ਮਹੀਨੇ 1,000 ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹਿਸਾਬ ਨਾਲ ਹਰ ਮਹਿਲਾ ਦੇ ਲਗਪਗ 60,000 ਬਣਦੇ ਹਨ ਅਤੇ ਸਰਕਾਰ ਨੂੰ ਪਹਿਲਾਂ ਇਹ ਬਕਾਇਆ ਰਕਮ ਦੇਣੀ ਚਾਹੀਦੀ ਹੈ। ਬੀਬੀ ਖੰਨਾ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਰਕਾਰੀ ਸਕੀਮ ਦੇ ਫਾਰਮ ਲੈ ਕੇ ਆਵੇ ਤਾਂ ਉਹ ਪਹਿਲਾਂ ਆਪਣੇ ਬਣਦੇ ਬਕਾਏ ਦੀ ਮੰਗ ਕਰਨ। ਇਸ ਮੌਕੇ ਸੂਬਾ ਮੀਤ ਪ੍ਰਧਾਨ ਬੀਬੀ ਪਰਮਜੀਤ ਕੌਰ ਭਗੜਾਣਾ, ਗੁਰਮੀਤ ਕੌਰ ਵਿਰਕ, ਮਧੂਮੀਤ ਵਡੇਰਾ, ਪਿੰਕੀ ਰਾਣੀ ਮੰਡੀ, ਰੁਪਿੰਦਰ ਕੌਰ ਮੰਡੀ, ਗੁਰਦੀਪ ਕੌਰ ਅਮਲੋਹ, ਮਧੂ ਕੌਂਸਲ ਭੱਦਲਥੂਹਾ, ਦਪਿੰਦਰ ਕੌਰ ਮੈਂਬਰ ਬਲਾਕ ਸੰਮਤੀ, ਰਾਜਵਿੰਦਰ ਕੌਰ ਭਗਵਾਨਪੁਰਾ, ਸੁਖਵਿੰਦਰ ਕੌਰ ਸੁੱਖੀ, ਕੰਵਲਜੀਤ ਕੌਰ ਨੂਰਪੁਰਾ, ਰਾਜਪ੍ਰੀਤ ਕੌਰ ਬੁੱਗਾ ਮੌਜੂਦ ਸਨ।