10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰਾਮ ਨਗਰ ਵਿਚ ਡੇਂਗੂ ਰੋਕਥਾਮ ਮੁਹਿੰਮ ਤਹਿਤ ਸਰਵੇ ਦੌਰਾਨ 5 ਘਰਾਂ ਦੇ ਕੱਟੇ ਚਲਾਨ

Ad Position 21
No active advertisement
ਅਜੀਤ ਡੈਸਕ 04-07-2026
ਮੰਡੀ ਗੋਬਿੰਦਗੜ੍ਹ, 3 ਜੁਲਾਈ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਅਤੇ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੀ ਰੋਕਥਾਮ ਲਈ ਸਾਂਝੇ ਤੌਰ ’ਤੇ ਚਲਾਈ ਜਾ ਰਹੀ ‘ਡਰਾਈ ਡੇਅ ਡੇਂਗੂ ਫੀਵਰ ਸਰਵੇ’ ਮੁਹਿੰਮ ਤਹਿਤ ਅੱਜ ਰਾਮ ਨਗਰ ਖੇਤਰ ਵਿਚ ਵਿਸ਼ੇਸ਼ ਜਾਗਰੂਕਤਾ ਤੇ ਸਰਵੇ ਅਭਿਆਨ ਚਲਾਇਆ ਗਿਆ। ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਅਤੇ ਡਾ. ਅਰਵਿੰਦ ਪਾਲ ਸਿੰਘ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦੋਵੇਂ ਵਿਭਾਗਾਂ ਦੀ ਸਾਂਝੀ ਟੀਮ ਨੇ ਘਰ-ਘਰ ਜਾ ਕੇ ਸਰਵੇ ਕੀਤਾ। ਸਰਵੇ ਦੌਰਾਨ ਕੂਲਰਾਂ, ਫ਼ਰਿਜਾਂ ਦੀਆਂ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਹੋਰ ਅਜਿਹੇ ਸਾਮਾਨ ਦੀ ਜਾਂਚ ਕੀਤੀ ਗਈ, ਜਿੱਥੇ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਵਾਲੇ ਮੱਛਰ ਪੈਦਾ ਹੋ ਸਕਦੇ ਹਨ। ਟੀਮ ਨੇ ਮੌਕੇ ’ਤੇ ਹੀ ਪਾਣੀ ਖ਼ਾਲੀ ਕਰਵਾਇਆ ਅਤੇ ਲਾਪਰਵਾਹੀ ਵਰਤਣ ਵਾਲੇ ਪੰਜ ਵਿਅਕਤੀਆਂ ਦੇ ਚਲਾਨ ਵੀ ਕੱਟੇ। ਇਸ ਮੌਕੇ ਟੀਮ ਵਲੋਂ ਇਲਾਕਾ ਨਿਵਾਸੀਆਂ ਨੂੰ ਪੈਂਫਲੈਟ ਵੰਡ ਕੇ ਜਾਗਰੂਕ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਦਾ ਪਾਣੀ ਹਰ ਹਫ਼ਤੇ ਬਦਲਿਆ ਜਾਵੇ, ਹਰ ਸ਼ੁੱਕਰਵਾਰ ਕੂਲਰਾਂ ਨੂੰ ਖ਼ਾਲੀ ਕਰਕੇ ਸੁਕਾਇਆ ਜਾਵੇ, ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ ਅਤੇ ਦਿਨ ਵੇਲੇ ਵੀ ਮੱਛਰ ਭਜਾਉਣ ਵਾਲੇ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ। ਇਸ ਟੀਮ ਵਿਚ ਨਗਰ ਕੌਂਸਲ ਦੀ ਸੈਨੇਟਰੀ ਇੰਸਪੈਕਟਰ ਸੰਯੋਗਤਾ, ਬਰਿੰਦਰਪਾਲ ਸਿੰਘ, ਸਿਹਤ ਇੰਸਪੈਕਟਰ ਹਰਮਿੰਦਰਪਾਲ, ਗੁਰਿੰਦਰ ਸਿੰਘ, ਨਰਿੰਦਰ ਸਿੰਘ ਅਤੇ ਬਰੀਡ ਚੈਕਰ ਹਰਜੀਤ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਯੁਕੇਸ਼ ਮਠਾੜੂ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਨੇ ਧਾਰਮਿਕ ਸਮਾਗਮ ਰਾਹੀਂ ਨਵੇਂ ਲਾਇਨਿਸਟਿਕ ਸਾਲ ਦੀ ਕੀਤੀ ਸ਼ੁਰੂਆਤ
Ad Position 24