ਮੰਡੀ ਗੋਬਿੰਦਗੜ੍ਹ, 3 ਜੁਲਾਈ (ਰਾਜੇਸ਼ ਸ਼ਰਮਾ)–ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਧਾਰਮਿਕ ਸਮਾਗਮ ਕਰਵਾ ਕੇ ਨਵੇਂ ਲਾਇਨਿਸਟਿਕ ਸਾਲ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਕਲੱਬ ਦੇ ਪਾਸਟ ਡਿਸਟ੍ਰਿਕਟ ਗਵਰਨਰ ਡਾ. ਮਨਮੋਹਨ ਕੌਸ਼ਲ, ਨਵ-ਨਿਯੁਕਤ ਪ੍ਰਧਾਨ ਆਨੰਦ ਪਨੇਸਰ ਅਤੇ ਕਲੱਬ ਦੇ ਮੈਂਬਰਾਂ ਨੇ ਗੁਰੂ ਘਰ ਵਿਚ ਸੇਵਾ ਵੀ ਨਿਭਾਈ। ਇਸ ਮੌਕੇ ਡਾ. ਕੌਸ਼ਲ ਨੇ ਕਿਹਾ ਕਿ ਹਰ ਨੇਕ ਕਾਰਜ ਦੀ ਸ਼ੁਰੂਆਤ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕਾਰਜਾਂ ਵਿਚ ਸਫਲਤਾ ਲਈ ਵਾਹਿਗੁਰੂ ਦੀ ਕਿਰਪਾ ਅਤੇ ਸਮਰਪਿਤ ਭਾਵਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਲਈ ਲਾਇਨ ਆਨੰਦ ਪਨੇਸਰ ਨੇ ਕਲੱਬ ਦੇ ਪ੍ਰਧਾਨ, ਵਿਨੋਦ ਕਾਹਰਾ ਨੇ ਸਕੱਤਰ, ਨਿਰਮਲ ਵਰਮਾ ਨੇ ਖ਼ਜ਼ਾਨਚੀ ਅਤੇ ਰਜਤ ਗੁਪਤਾ ਨੇ ਲੋਕ ਸੰਪਰਕ ਅਧਿਕਾਰੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਆਨੰਦ ਪਨੇਸਰ ਨੇ ਕਿਹਾ ਕਿ ਕਲੱਬ ਵਲੋਂ ਆਉਣ ਵਾਲੇ ਸਮੇਂ ਦੌਰਾਨ ਸਮਾਜ ਭਲਾਈ ਲਈ ਕਈ ਸੇਵਾ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਸਾਲ ਵਿਸ਼ੇਸ਼ ਤੌਰ ’ਤੇ ਮੈਡੀਕਲ ਸਹਾਇਤਾ ਅਤੇ ਵਾਤਾਵਰਨ ਸੰਭਾਲ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਲੋੜਵੰਦ ਲੋਕਾਂ ਤੱਕ ਸੇਵਾ ਦਾ ਲਾਭ ਪਹੁੰਚਾਇਆ ਜਾ ਸਕੇ। ਇਸ ਮੌਕੇ ਭੁਪਿੰਦਰ ਸ਼ਰਮਾ, ਆਤਮਾ ਰਾਮ ਬੱਸੀ, ਗੁਰਮੇਸ਼ ਵਿਜ, ਹਰਿੰਦਰ ਸਿੰਘ ਭਾਂਬਰੀ, ਰਾਜਿੰਦਰ ਬਿੱਟੂ, ਵਿਜੈ ਭੱਲਾ, ਐਚ.ਪੀ.ਐਸ. ਕੋਛੜ, ਅਨਿਲ ਅਗਰਵਾਲ, ਚਰਨਜੀਤ ਕੁਮਾਰ, ਅਸ਼ਵਨੀ ਗੁਲਾਟੀ, ਰਾਜ ਸਿੰਘ, ਸੰਜੀਵ ਭਾਟੀਆ, ਨਰੇਸ਼ ਅਗਰਵਾਲ, ਹਰਚਰਨ ਉੱਪਲ, ਸੰਜੀਵ ਦੱਤਾ, ਗੁਰਪਾਲ ਸਿੰਘ, ਨਰਿੰਦਰ ਗੁਪਤਾ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।