15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਡਾ. ਜਸਵੰਤ ਸਿੰਘ ਅਲਾਦਾਦਪੁਰ ਚੌਥੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਪ੍ਰਧਾਨ ਬਣੇ ਸਮਾਜ ਭਲਾਈ ਦੇ ਕਾਰਜ ਹੋਰ ਤੇਜ਼ੀ ਨਾਲ ਕੀਤੇ ਜਾਣਗੇ-ਡਾ. ਜਸਵੰਤ ਸਿੰਘ

Ad Position 21
No active advertisement
ਅਜੀਤ ਡੈਸਕ 16-07-2026
ਅਮਲੋਹ, 15 ਜੁਲਾਈ (ਕੇਵਲ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੋਸਾਇਟੀ ਅਮਲੋਹ ਦੀ ਇਕ ਅਹਿਮ ਮੀਟਿੰਗ ਨਿਰਵਾਲ ਰੈਸਟੋਰੈਂਟ ਵਿਖੇ ਕਰਵਾਈ ਗਈ। ਮੀਟਿੰਗ ਦੌਰਾਨ ਸੋਸਾਇਟੀ ਦੇ ਪਿਛਲੇ ਸਾਲ ਦੇ ਕੰਮਕਾਜ ਅਤੇ ਆਮਦਨ-ਖ਼ਰਚ ਦਾ ਲੇਖਾ-ਜੋਖਾ ਪੇਸ਼ ਕਰਕੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਨਵੀਂ ਕੋਰ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਚੋਣ ਦੌਰਾਨ ਡਾ. ਜਸਵੰਤ ਸਿੰਘ ਅਲਾਦਾਦਪੁਰ ਨੂੰ ਚੌਥੀ ਵਾਰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਡਾ.ਅਰਜਨ ਸਿੰਘ ਨੂੰ ਜਨਰਲ ਸਕੱਤਰ, ਮਾਸਟਰ ਗਗਨਦੀਪ ਗੁਪਤਾ ਨੂੰ ਕੈਸ਼ੀਅਰ, ਸਾਬਕਾ ਸਰਪੰਚ ਗੁਰਦੀਪ ਸਿੰਘ ਜੰਜੂਆ ਨੂੰ ਵਾਈਸ ਪ੍ਰਧਾਨ, ਹਰਵਿੰਦਰ ਸਿੰਘ ਬਿੰਦਾ ਮਾਜਰੀ ਨੂੰ ਵਾਈਸ ਸਕੱਤਰ ਅਤੇ ਰੇਸ਼ਮ ਸਿੰਘ ਵਿਰਕ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਡਾ. ਜਸਵੰਤ ਸਿੰਘ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੋਸਾਇਟੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹਰ ਮੈਂਬਰ ਨੂੰ ਨਾਲ ਲੈ ਕੇ ਸਮਾਜ ਭਲਾਈ ਦੇ ਕਾਰਜ ਹੋਰ ਵਧੇਰੇ ਉਤਸ਼ਾਹ ਨਾਲ ਕੀਤੇ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਮਛਰਾਈ, ਬਲਪਿੰਦਰ ਸਿੰਘ ਹੈਪੀ ਪੰਚਾਇਤ ਅਫ਼ਸਰ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਐਮ.ਡੀ ਕੁਲਜਿੰਦਰ ਸਿੰਘ ਨਿਰਵਾਲ, ਅਮਰੀਕ ਸਿੰਘ ਮੇਜੀ, ਡਾ. ਬਲਵਿੰਦਰ ਸਿੰਘ ਬੀੜ, ਜਗਤਾਰ ਸਿੰਘ ਗਿੱਲ, ਪਵਨਦੀਪ ਸਿੰਘ, ਜਗਤਾਰ ਸਿੰਘ ਅਲਾਦਾਦਪੁਰ, ਸਾਬਕਾ ਸਰਪੰਚ ਨਰਿੰਦਰ ਪਾਲ ਸਿੰਘ, ਰਕੇਸ਼ ਕੁਮਾਰ ਸ਼ਾਹੀ, ਕੁਲਦੀਪ ਸਿੰਘ ਧੀਮਾਨ, ਕੇਸਰ ਸਿੰਘ, ਬਿੱਟੂ ਕੈਂਥ, ਭਗਵਾਨ ਸਿੰਘ, ਹੈਪੀ ਟਿੱਬੀ, ਹਰਮੋਹਨ ਸਿੰਘ ਗਰੇਵਾਲ, ਅਮਨਿੰਦਰ ਸਿੰਘ ਬਿਲਿੰਗ, ਦਿਲਬਾਗ ਸਿੰਘ ਜੇ.ਈ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾਇਟ ਵਲੋਂ ਪ੍ਰਾਈਵੇਟ ਕਾਲਜਾਂ ਵਿਚ ਡੀ.ਐਲ.ਐਡ. ਕਰ ਰਹੇ ਸਿਖਿਆਰਥੀਆਂ ਨੂੰ ‘ਉਲਾਸ’ ਪ੍ਰੋਜੈਕਟ ਦੀ ਦਿੱਤੀ ਟਰੇਨਿੰਗ ਅਗਲੀ ਖ਼ਬਰ ਸਾਂਝੀਵਾਲਤਾ ਦੀ ਸਿਰਜਣਾ ਨੂੰ ਪ੍ਰਨਾਏ ਸਨ ਗ਼ਦਰੀ ਅਤੇ ਬੱਬਰ ਅਕਾਲੀ - ਅਮੋਲਕ ਸਿੰਘ
Ad Position 24