ਅਮਲੋਹ, 15 ਜੁਲਾਈ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਵਲੋਂ ਸ਼ਹਿਰ ਤੇ ਇਲਾਕੇ ਵਿਚ ਕਰਵਾਏ ਜਾ ਰਹੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਸ਼ਲਾਘਾਯੋਗ ਹਨ ਜਿਸ ਤੋਂ ਹੋਰ ਵੀ ਸੰਸਥਾਵਾਂ ਨੂੰ ਸੇਧ ਲੈਣ ਦੀ ਲੋੜ ਹੈ। ਇਹ ਗੱਲ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਮੱਸਿਆ ਮੌਕੇ ਕਰਵਾਈ ਗਊ ਪੂਜਾ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਕਹੀ। ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਸਮਿਤੀ ਵਲੋਂ ਗਵਾਲਿਆਂ ਦੀ ਰਿਹਾਇਸ਼ ਲਈ ਆਧੁਨਿਕ ਕਮਰਿਆਂ ਦਾ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਨਿਰਮਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ, ਪੀਰ, ਪੈਗ਼ੰਬਰਾਂ ਨੇ ਸਾਨੂੰ ਗਊ ਗ਼ਰੀਬ ਦੀ ਰੱਖਿਆ ਦਾ ਮਾਰਗ ਦਿਖਾਇਆ ਹੈ ਜਿਸ ਤੇ ਸਾਨੂੰ ਚੱਲਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਪੂਜਾ ਦੀ ਰਸਮ ਸਮਿਤੀ ਦੇ ਜਨਰਲ ਸਕੱਤਰ ਤੇ ਜਾਗਦਾ ਸਮਾਜ ਵੈੱਲਫੇਅਰ ਕਲੱਬ ਦੇ ਪ੍ਰਧਾਨ ਮਾਸਟਰ ਰਜੇਸ਼ ਕੁਮਾਰ ਨੇ ਕਰਵਾਈ। ਮੰਤਰਾਂ ਦਾ ਉਚਾਰਨ ਮੰਦਰ ਦੇ ਮੁੱਖ ਪੁਜਾਰੀ ਪੰਡਤ ਰੌਸ਼ਨ ਲਾਲ ਨੇ ਕੀਤਾ। ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸਮਿਤੀ ਦੇ ਮੀਤ ਪ੍ਰਧਾਨ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਰਾਮ ਮੰਦਿਰ ਦੇ ਖ਼ਜ਼ਾਨਚੀ ਸ਼ਿਵ ਕੁਮਾਰ ਗੋਇਲ, ਰਾਮੇਸ਼ਵਰ ਮਹਾਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਭੂਸ਼ਨ ਗਰਗ, ਨਰੇਸ਼ ਖੁੱਲਰ, ਡਾ. ਅਮਰਜੀਤ ਸਿੰਘ ਅਨੇਤਾ, ਅਸ਼ੋਕ ਕੁਮਾਰ ਗੁਪਤਾ, ਐਡਵੋਕੇਟ ਮੋਹਿਤ ਗਰਗ, ਹੈਪੀ ਧੀਰ, ਸਾਹਿਲ ਅਰੋੜਾ, ਮਨਜੀਤ ਸਿੰਘ ਸਲਾਣਾ, ਹਰਿੰਦਰ ਸਿੰਘ ਕੁੱਕੀ, ਜੁਗਲ ਕਿਸ਼ੋਰ, ਵਿਜੇ ਕੁਮਾਰ ਗਰਗ, ਅਸ਼ੋਕ ਕੁਮਾਰ ਧੰਮੀ, ਡਾ. ਮਨਜੀਤ ਸਿੰਘ ਮਨੀ, ਗੁਰਮੀਤ ਸਿੰਘ ਮਿੰਟੂ ਅਰੋੜਾ, ਵਿੱਕੀ ਅਰੋੜਾ, ਹਰਦੇਵ ਸਿੰਘ ਸੌਂਟੀ, ਅਜੇ ਕੁਮਾਰ, ਗੁਰਦਰਸ਼ਨ ਸਿੰਘ ਤੇ ਰਣਜੀਤ ਸਿੰਘ ਵੀ ਹਾਜ਼ਰ ਸਨ।