11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਸਰਕਾਰ ਕਸ਼ਯਪ ਮਹਿਰਾ ਸਮਾਜ ਦੀ ਬਿਹਤਰੀ ਲਈ ਭਲਾਈ ਬੋਰਡ ਦਾ ਗਠਨ ਕਰੇ-ਚੇਅਰਮੈਨ ਸੁਖਦੇਵ ਰਾਜ

Ad Position 21
No active advertisement
ਅਜੀਤ ਡੈਸਕ 18-07-2026
ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਰਾਜ ਦੀ ਪ੍ਰਧਾਨਗੀ ਹੇਠ ਹੋਈ ਟਰੱਸਟ, ਸਮਾਜ ਤੇ ਪਤਵੰਤਿਆਂ ਦੀ ਮੀਟਿੰਗ ਵਿਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਨੇ ਜਿਵੇਂ ਹੋਰਨਾਂ ਬਰਾਦਰੀਆਂ ਦੀ ਭਲਾਈ ਲਈ ਬੋਰਡਾਂ ਦਾ ਗਠਨ ਕੀਤਾ ਹੈ, ਉਸੇ ਤਰਜ਼ ਤੇ ਸਰਕਾਰ ਮਹਿਰਾ ਕਸ਼ਯਪ ਭਾਈਚਾਰੇ ਦੀ ਬਿਹਤਰੀ ਲਈ ਮਹਿਰਾ ਕਸ਼ਯਪ ਸਮਾਜ ਭਲਾਈ ਬੋਰਡ ਦਾ ਗਠਨ ਕਰੇ ਤਾਂ ਜੋ ਇਸ ਸਮਾਜ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਸਰਕਾਰ ਨਾਲ ਮਿਲ ਕੇ ਕਰਵਾਏ ਜਾ ਸਕਣ। ਇਸ ਮੌਕੇ ਉਨ੍ਹਾਂ ਦੁਆਰਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਮਹਿਰਾ ਕਸ਼ਯਪ ਸਮਾਜ ਭਲਾਈ ਬੋਰਡ ਦੇ ਗਠਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂਅ ਮੰਗ-ਪੱਤਰ ਵੀ ਸੌਂਪਿਆ ਗਿਆ ਅਤੇ ਸਮਾਜ ਤੇ ਟਰੱਸਟ ਵਲੋਂ ਵਿਧਾਇਕ ਰਾਏ ਦਾ ਸਨਮਾਨ ਵੀ ਕੀਤਾ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਮਹਿਰਾ ਕਸ਼ਿਆਪ ਸਮਾਜ ਨੂੰ ਭਰੋਸਾ ਦਿੱਤਾ ਕਿ ਉਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਕੇ ਸਮਾਜ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਪੂਰੇ ਯਤਨ ਕਰਨਗੇ। ਉਨ੍ਹਾਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਪਾਰਕ ਨੇੜੇ ਠੰਢਾ ਬੁਰਜ ਦੀ ਸਾਫ਼ ਸਫ਼ਾਈ ਦੇ ਇੰਤਜ਼ਾਮ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵਿਧਾਇਕ ਰਾਏ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਉਣ ਬਦਲੇ ਸੂਬਾ ਸਰਹਿੰਦ ਦੁਆਰਾ ਸਮੇਤ ਪਰਿਵਾਰ ਜਿਉਂਦਾ ਕੋਹਲੂ ਵਿਚ ਪੀੜ ਦੇਣ ਦੀ ਸ਼ਹਾਦਤ ਨੂੰ ਸਿੱਜਦਾ ਵੀ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਮਾਜ ਦੇ ਭਲਾਈ ਬੋਰਡ ਦਾ ਗਠਨ ਕਰਨ ਦਾ ਸਮਰਥਨ ਕਰਦਿਆਂ ਕਿਹਾ ਕਿ ਦੇਸ਼ ਤੇ ਕੌਮ ਲਈ ਮਹਿਰਾ ਕਸ਼ਯਪ ਸਮਾਜ ਦੀ ਵੱਡੀ ਦੇਣ ਹੈ, ਜਿਸ ਨੂੰ ਸਰਕਾਰਾਂ ਨੂੰ ਅੱਖੋ ਪਰੋਖੇ ਨਹੀਂ ਕਰਨਾ ਚਾਹੀਦਾ ਅਤੇ ਮਹਿਰਾ ਕਸ਼ਯਪ ਸਮਾਜ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਲਦੀ ਤੋਂ ਜਲਦੀ ਬੋਰਡ ਦਾ ਗਠਨ ਕਰਕੇ ਇਸ ਜਾਇਜ਼ ਮੰਗ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜਕੁਮਾਰ ਪਾਤੜਾਂ, ਗੁਰਚਰਨ ਸਿੰਘ ਮਹਿਰਾ ਧਨੌਲਾ ਸਕੱਤਰ, ਸੁਖਬੀਰ ਸਿੰਘ, ਮਹਿੰਦਰ ਸਿੰਘ ਭਾਗੋਵਾਲੀਆ, ਠੇਕੇਦਾਰ ਰਣਜੀਤ ਸਿੰਘ ਜਲੰਧਰ, ਨਵਜੋਤ ਸਿੰਘ ਮੈਨੇਜਰ, ਮਹਿੰਦਰ ਸਿੰਘ ਮੋਰਿੰਡਾ, ਜੈਕ੍ਰਿਸ਼ਨ ਕਸ਼ਯਪ ਸਾਬਕਾ ਡੀ. ਪੀ. ਆਰ. ਓ., ਬੀਬੀ ਬਲਜਿੰਦਰ ਕੌਰ, ਮਹਿੰਦਰ ਸਿੰਘ ਖੰਨਾ, ਪਰਮਜੀਤ ਸਿੰਘ ਜਲੰਧਰ, ਨਰਿੰਦਰ ਕਸ਼ਯਪ, ਹਰਜਿੰਦਰ ਸਿੰਘ ਰਾਜਾ ਅੰਮ੍ਰਿਤਸਰ, ਸੁਖਦੇਵ ਰਾਜ ਪਹਿਲਵਾਨ, ਜਸਪਾਲ ਸਿੰਘ ਕਲੌਂਦੀ, ਮੰਗਤ ਮਹਿਰਾ, ਅਮਰਜੀਤ ਸਿੰਘ ਸਹਿਣੇਵਾਲ, ਕੁਲਵੰਤ ਸਿੰਘ ਚੰਡੀਗੜ੍ਹ, ਗੁਰਨਾਮ ਸਿੰਘ ਲਾਲੜੂ, ਪਿੰਟੂ ਪਟਿਆਲਾ, ਅਮਰਜੀਤ ਸਿੰਘ ਟਾਂਡਾ, ਬਲਦੇਵ ਸਿੰਘ ਮਹਿਰਾ, ਪ੍ਰੇਮ ਸਿੰਘ ਸ਼ਾਂਤ, ਅਮਰਜੀਤ ਸਿੰਘ ਲੋਪੋ, ਬਲਵੀਰ ਸਿੰਘ ਚੰਡੀਗੜ੍ਹ, ਤਰਵਿੰਦਰ ਸਿੰਘ ਲੁਧਿਆਣਾ, ਬੀਬੀ ਕਿਰਨ ਬਾਲਾ, ਧਰਮਵੀਰ ਧਾਮੀ, ਸਰੂਪ ਸਿੰਘ ਬੈਗੋਵਾਲੀਆ, ਸ਼ਿੰਗਾਰਾ ਸਿੰਘ, ਰਾਜਿੰਦਰ ਸਿੰਘ ਸਫ਼ਰ, ਸੁਖਵਿੰਦਰ ਸਿੰਘ ਬਾਬੂ, ਕੁਲਦੀਪ ਸਿੰਘ ਜੰਮੂ, ਅਮੀਚੰਦ ਮਾਛੀਵਾੜਾ, ਮਨਜੀਤ ਸਿੰਘ ਕੋਟ ਖ਼ਾਲਸਾ, ਸੰਜੀਵ ਕੁਮਾਰ ਪਟਿਆਲਾ, ਪਰਮਜੀਤ ਸਿੰਘ ਖੰਨਾ, ਜਗਦੀਪ ਸਿੰਘ ਪ੍ਰਧਾਨ ਸੰਗਰੂਰ, ਲਖਵੀਰ ਸਿੰਘ ਸ਼ੇਰਪੁਰ, ਜਰਨੈਲ ਸਿੰਘ ਹਸਨਪੁਰ, ਫਕੀਰ ਸਿੰਘ ਤਪਾ, ਨਾਥ ਰਾਮ ਤਪਾ, ਮਹਿੰਦਰ ਸਿੰਘ ਬਰਨਾਲਾ, ਰੇਸ਼ਮ ਸਿੰਘ ਭਦੌੜ, ਮੰਗਤ ਸਿੰਘ ਬਰਨਾਲਾ, ਅਵਿਨਾਸ਼ ਭੋਲਾ ਪਠਾਨਕੋਟ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਸੰਤੋਖ ਸਿੰਘ ਜਲੰਧਰ, ਬਨਾਰਸੀ ਦਾਸ, ਕੁਲਦੀਪ ਸਿੰਘ ਜੇ. ਈ., ਧਰਮਪਾਲ ਲੁਧਿਆਣਾ, ਅਸ਼ੋਕ ਕੁਮਾਰ, ਅਜੀਤ ਸਿੰਘ ਬਟਾਲਾ, ਗੁਰਦਰਸ਼ਨ ਸਿੰਘ, ਮਹਿੰਦਰ ਕੁਮਾਰ, ਰਾਮ ਸਿੰਘ ਨੰਡਿਆਲੀ, ਮਨਜੀਤ ਸਿੰਘ, ਜੋਗਿੰਦਰਪਾਲ ਸਿੰਘ ਸਮੇਤ ਮਹਿਰਾ ਕਸ਼ਯਪ ਸਮਾਜ ਦੇ ਸੈਂਕੜੇ ਸਰਗਰਮ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਛੋਟੀ ਉਮਰ ’ਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਮਾਪੇ-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਗਲੀ ਖ਼ਬਰ ਧਿਆਨੂੰ ਮਾਜਰਾ ਵਿਖੇ ਗੁਰਮਤਿ ਸਮਾਗਮ 20 ਨੂੰ-ਸੰਤ ਬਾਬਾ ਬਲਵੀਰ ਸਿੰਘ
Ad Position 24