11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨਰੇਗਾ ਵਰਕਰਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਤੇ ਅੱਥਰੂ ਗੈਸ ਦੇ ਹਮਲੇ ਨਿੰਦਣਯੋਗ ਕਾਰਵਾਈ-ਪਰਵੀਨ ਰਾਣਾ

Ad Position 21
No active advertisement
ਅਜੀਤ ਡੈਸਕ 18-07-2026
ਖਮਾਣੋਂ, 17 ਜੁਲਾਈ (ਮਨਮੋਹਣ ਸਿੰਘ ਕਲੇਰ)-ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਬੀਤੇ ਦਿਨੀਂ ਨਰੇਗਾ ਵਰਕਰ ਆਪਣੀਆਂ ਹੱਕੀ ਮੰਗਾ ਲਈ ਖੰਨਾ ਵਿਖੇ ਪੰਚਾਇਤ ਮੰਤਰੀ ਨੂੰ ਮਿਲਣ ਲਈ ਉਸ ਦੀ ਕੋਠੀ ਪਹੁੰਚ ਕੇ ਮੰਗ-ਪੱਤਰ ਦੇਣ ਲਈ ਸ਼ਾਂਤਮਈ ਧਰਨੇ ’ਤੇ ਬੈਠੇ ਸਨ, ਜਿਨ੍ਹਾਂ ’ਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾਰਾਂ ਮਾਰਨੀਆਂ ਤੇ ਅੱਥਰੂ ਗੈਸ ਦੇ ਹਮਲੇ ਕਰਨੇ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਨਰੇਗਾ ਕਾਮਿਆਂ ਦਾ ਕਹਿਣਾ ਹੈ ਕਿ ਸਾਨੂੰ 8 ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਈਏ? ਜਦੋਂ ਕੱਲ੍ਹ ਅਸੀਂ ਅਪਣਾ ਦੁੱਖ ਦੱਸਣ ਲਈ ਪੰਚਾਇਤ ਮੰਤਰੀ ਸਾਹਿਬ ਕੋਲ ਗਏ ਸਾਡੀ ਗੱਲ ਤਾਂ ਕੀ ਸੁਣਨੀ ਸੀ ਉਲਟਾ ਸਾਡਾ ਡੰਡੇ ਸੋਟੇ, ਪਾਣੀ ਦੀ ਬੁਛਾਰਾਂ, ਅੱਥਰੂ ਗੈਸ ਦੇ ਗੋਲ਼ਿਆਂ ਨਾਲ ਸਵਾਗਤ ਕੀਤਾ। ਅੱਥਰੂ ਗੈੱਸ ਦੇ ਗੋਲ਼ੇ ਵੀ ਉਹ ਸਨ ਜੋ ਜੰਮੂ ਕਸ਼ਮੀਰ ਵਿਚ ਪੱਥਰਬਾਜ਼ਾਂ ’ਤੇ ਵਰਤੇ ਜਾਂਦੇ ਹਨ। ਜਿਸ ਨਾਲ ਬਹੁਤ ਸਾਰੇ ਨਰੇਗਾ ਕਾਮਿਆਂ ਦੇ ਸੱਟਾਂ ਲੱਗੀਆਂ, ਪੱਗਾਂ ਲੱਥੀਆਂ ਤੇ ਜ਼ਖ਼ਮੀ ਵੀ ਹੋਏ। ਰਾਣਾ ਨੇ ਸਰਕਾਰ ਤੋਂ ਮੰਗ ਕੀਤੀ ਨਰੇਗਾ ਕਾਮਿਆਂ ਦੀਆਂ ਜਾਇਜ਼ ਮੰਗਾਂ ਜਲਦੀ ਮੰਨੀਆਂ ਜਾਣ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕਾਂਗਰਸ ਪਾਰਟੀ ਨਰੇਗਾ ਕਾਮਿਆਂ ਦੇ ਹੱਕ ਵਿਚ ਜਨ ਅੰਦੋਲਨ ਸ਼ੁਰੂ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਹਸਪਤਾਲਾਂ, ਕਲੀਨਿਕਾਂ ਤੇ ਦਫ਼ਤਰਾਂ ’ਚ ਡੇਂਗੂ ਵਿਰੋਧੀ ਗਤੀਵਿਧੀਆਂ ਅਗਲੀ ਖ਼ਬਰ ਬੱਚਿਆਂ ਨੂੰ ਛੋਟੀ ਉਮਰ ’ਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਮਾਪੇ-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
Ad Position 24