03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਵਿਅਕਤੀ ਵਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 20-07-2026
ਅਰਨੋਂ, 19 ਜੁਲਾਈ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਦੇ ਪਿੰਡ ਡੇਰਾ ਰਾਜਪੂਤਾਂ ਦੇ ਵਸਨੀਕ ਸੁਜਾਨ ਸਿੰਘ (36) ਵਲੋਂ ਆਪਣੀ ਪਤਨੀ ਜਸਵੀਰ ਕੌਰ ਦੇ ਪ੍ਰੇਮ ਸੰਬੰਧਾਂ ਕਾਰਨ ਸਮਾਜਿਕ ਬਦਨਾਮੀ ਨਾ ਸਹਾਰਦੇ ਹੋਏ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕੇ ਜਸਵੀਰ ਕੌਰ ਪਤਨੀ ਸੁਜਾਨ ਸਿੰਘ ਵਾਸੀ ਡੇਰਾ ਰਾਜਪੂਤਾਂ (ਅਰਨੋਂ) ਆਪਣੀ ਮਰਜ਼ੀ ਨਾਲ ਸੁਮਿਤ ਕੁਮਾਰ ਪੁੱਤਰ ਸਤਪਾਲ ਰਾਮ ਵਾਸੀ ਡੇਰਾ ਓਡਾਂ (ਅਰਨੋਂ) ਦੇ ਨਾਲ ਕਰੀਬ 10 ਦਿਨ ਪਹਿਲਾਂ ਘਰੋਂ ਚਲੀ ਗਈ ਸੀ ਜੋ ਕਿ ਤਿੰਨ ਚਾਰ ਦਿਨ ਪਹਿਲਾਂ ਘਰ ਵਾਪਸ ਆ ਗਈ ਸੀ, ਜਿਸ ਕਾਰਨ ਉਸ ਦਾ ਪਤੀ ਸੁਜਾਨ ਸਿੰਘ ਸਮਾਜਿਕ ਨਮੋਸ਼ੀ ਮਹਿਸੂਸ ਕਰ ਰਿਹਾ ਸੀ ਅਤੇ ਉਹ ਕੁਝ ਇਕ ਦਿਨ ਪਹਿਲਾਂ ਘਰੋਂ ਚਲਾ ਗਿਆ ਸੀ, ਜਿਸ ਦੀ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਭਾਲ ਕੀਤੀ ਜਾ ਰਹੀ ਸੀ ਅਤੇ ਦੋ ਦਿਨ ਪਹਿਲਾਂ ਉਸ ਦੀ ਲਾਸ਼ ਭਾਖੜਾ ਨਹਿਰ ਦੇ ਕੁਦਨੀ ਹੈੱਡ (ਟੋਹਾਣਾਂ) ਤੋਂ ਮਿਲੀ। ਜਿਸ ਦੇ ਸੰਬੰਧ ਵਿਚ ਪਾਤੜਾਂ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਜਸਵੀਰ ਕੌਰ ਪਤਨੀ ਸੁਜਾਨ ਸਿੰਘ ਤੇ ਉਸ ਦੇ ਪ੍ਰੇਮੀ ਸੁਮਿਤ ਕੁਮਾਰ ਪੁੱਤਰ ਸਤਪਾਲ ਰਾਮ ਅਰਨੋਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀਆਂ ’ਤੇ ਲਾਠੀਚਾਰਜ ਅਤੀ ਨਿੰਦਣਯੋਗ-ਹਰਵੇਲ ਸਿੰਘ ਮਾਧੋਪੁਰ ਅਗਲੀ ਖ਼ਬਰ ਡੇਰਾ ਮਸਤ ਰਾਮ ਵਿਖੇ ਹੋਮਿਓਪੈਥਿਕ ਕੈਂਪ ਲਗਾਇਆ
Ad Position 24
No active advertisement