08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਚੰਨੀ ਸਮੇਤ ਹੋਰਨਾਂ ਆਗੂਆਂ ਦੀ ਹਿਰਾਸਤ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-07-2026
ਬਸੀ ਪਠਾਣਾਂ, 22 ਜੁਲਾਈ (ਰਾਜਿੰਦਰ ਸ਼ਰਮਾ)-ਬੀਤੀ ਸ਼ਾਮ ਦਿੱਲੀ ਪੁਲਿਸ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਸਦ ਪ੍ਰਿਅੰਕਾ ਗਾਂਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਦੇ ਹੋਰਨਾਂ ਆਗੂਆਂ ਨੂੰ ਹਿਰਾਸਤ ’ਚ ਰੱਖਣ ਦੇ ਵਿਰੋਧ ’ਚ ਕਾਂਗਰਸ ਪਾਰਟੀ ਵਲੋਂ ਸੀਨੀਅਰ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਤੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਡਾ.ਮਨੋਹਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਆਗੂ ਸ਼ਾਂਤਮਈ ਢੰਗ ਨਾਲ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਸਮੇਤ ਮੰਗਾਂ ਮੰਨਣ ਲਈ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਜਿਥੇ ਸ਼ਾਂਤਮਈ ਢੰਗ ਨਾਲ ਜੰਤਰ-ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ‘ਕਾਕਰੋਚ’ ਪਾਰਟੀ ਦੇ ਅਹੁਦੇਦਾਰਾਂ ਅਤੇ ਵਿਦਿਆਰਥੀਆਂ ਦੀ ਕੁੱਟਮਾਰ ਕਰਕੇ ਤਸ਼ੱਦਦ ਕਰਕੇ ਲੋਕਤੰਤਰ ’ਤੇ ਸਿੱਧਾ ਹਮਲਾ ਕੀਤਾ, ਉੱਥੇ ਹੀ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ’ਤੇ ਹੋਈ ਪੁਲਿਸ ਕਾਰਵਾਈ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲੋਕਾਂ ਦੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ, ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਗੁਪਤਾ, ਸਾਬਕਾ ਪ੍ਰਧਾਨ ਅਸ਼ੋਕ ਧੀਮਾਨ, ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਜਰਨੈਲ ਸਿੰਘ ਨਾਹਰਾ, ਮਨਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਪ੍ਰਧਾਨ ਬਲਬੀਰ ਸਿੰਘ, ਲੱਕੀ ਧੀਮਾਨ, ਸ਼ਗਨਪ੍ਰੀਤ ਸਿੰਘ ਔਜਲਾ, ਹਰਮਨ ਸਿੱਧੂ, ਦਲਜੀਤ ਸਿੰਘ, ਹਰਜਸ ਸਮਸ਼ਪੁਰ, ਜਸਦੀਪ ਸਿੰਘ ਬਹੇੜ, ਹਰਜੀਤ ਬਾਜਵਾ, ਜਸਵੀਰ ਸਿੰਘ, ਗੋਪਾਲ ਕ੍ਰਿਸ਼ਨ ਹਸੀਜਾ, ਕਮਲਜੀਤ ਛਾਬੜਾ, ਰਾਧੇ ਸ਼ਿਆਮ, ਪਾਸ਼ੀ ਲਾਲ, ਰਮੇਸ਼ ਗੌਤਮ, ਜਗਤਾਰ ਸਿੰਘ ਮੈੜਾ, ਈਸਰ ਮੈੜਾ, ਵਰਿੰਦਰ ਸਿੰਘ ਕਲਂੋਦੀ, ਗੁਰਪ੍ਰੀਤ ਸਿੰਘ ਪਨੈਚਾਂ, ਲਖਵੀਰ ਸਿੰਘ ਵਜੀਦਪੁਰ, ਪਿਸ਼ੌਰਾ ਸਿੰਘ ਗਿੱਲ, ਗੁਰਵਿੰਦਰ ਸਿੰਘ, ਕਿਸ਼ੋਰੀ ਲਾਲ, ਸਰਪੰਚ ਜਸਵਿੰਦਰ ਸਿੰਘ, ਪਵਨ ਸ਼ਰਮਾ, ਰਾਜੂ ਵਧਵਾ, ਰਤਨ ਚੰਦ, ਕੁਲਦੀਪ ਸਿੰਘ ਚੀਮਾ, ਜਸਪਾਲ ਸਿੰਘ, ਨੀਲ ਕਮਲ, ਸੁਰਿੰਦਰ ਸ਼ਰਮਾ, ਹਨੀ ਬਸੀ, ਹਰਜੀਤ ਸਿੰਘ, ਦਲਜੀਤ ਸਿੰਘ ਚੁੰਨੀ, ਮਲਕੀਤ ਸਿੰਘ, ਰਜਿੰਦਰ ਸਿੰਘ ਸੋਮਲ, ਭੁਪਿੰਦਰ ਸਿੰਘ, ਬਲਜੀਤ ਸਿੰਘ, ਰਵਿੰਦਰ ਰਾਣਾ, ਜੋਗਾ ਸਿੰਘ, ਰਣਜੀਤ ਸਿੰਘ, ਹਰਜੀਤ ਬਹਿੜ, ਪਾਲ ਸਿੰਘ ਮਨੈਲਾ, ਹਰਸ਼ਪ੍ਰੀਤ, ਕੇਸਰ ਸਿੰਘ, ਰਪਿੰਦਰ ਜੋਨੀ, ਬਲਵਿੰਦਰ ਚੂਨੀ, ਸੁਖਪ੍ਰੀਤ ਸਿੰਘ, ਦਲਜੀਤ ਸਿੰਘ, ਹਰਜਸ ਸਮਸ਼ਪੁਰ, ਜਸਦੀਪ ਸਿੰਘ ਬਹੇੜ, ਜਰਨੈਲ ਸਿੰਘ ਨਾਹਰਾ ਸਮੇਤ ਕਾਂਗਰਸ ਦੇ ਕਈ ਆਗੂਆਂ ਅਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ’ਵਰਸਿਟੀ ਵਿਖੇ ਅਟਾਰਨੀ ਐਟ ਲਾਅ (ਯੂ.ਐੱਸ.ਏ.) ਡਾ. ਜਸਪ੍ਰੀਤ ਸਿੰਘ ਦਾ ਸਨਮਾਨ ਅਗਲੀ ਖ਼ਬਰ ਸਮੂਹਿਕ ਛੁੱਟੀ ’ਤੇ ਚੱਲ ਰਹੇ ਬਿਜਲੀ ਕਾਮਿਆਂ ਨੇ ਅਗਲੇ 2 ਦਿਨ ਛੁੱਟੀ ਹੋਰ ਵਧਾਈ
Ad Position 24