08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਗੰਭੀਰ ਬਿਮਾਰੀ ਦੀ ਗ੍ਰਿਫ਼ਤ ’ਚ ਆਏ ਬੱਚੇ ਦੇ ਇਲਾਜ ਲਈ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਈਆਂ

Ad Position 21
No active advertisement
ਅਜੀਤ ਡੈਸਕ 23-07-2026
ਖਮਾਣੋਂ, 22 ਜੁਲਾਈ (ਜੋਗਿੰਦਰ ਪਾਲ)-ਖਮਾਣੋਂ ਦੇ ਇਕ ਹੱਸਦੇ ਵੱਸਦੇ ਪਰਿਵਾਰ ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਪਰਿਵਾਰ ਦੇ ਮੁਖੀ ਸੁਖਜੰਟ ਸਿੰਘ ਉਰਫ ਗੋਰਖੇ ਦੀ ਡੇਢ ਸਾਲ ਪਹਿਲਾਂ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ। ਜਿਸ ਉਪਰੰਤ ਸੁਖਜੰਟ ਸਿੰਘ ਦੇ ਇਕਲੌਤੇ ਪੁੱਤ ਕਰਨਵੀਰ ਸਿੰਘ ਉਮਰ 13 ਸਾਲ ਨੂੰ ਕਿਸੇ ਗੰਭੀਰ ਬਿਮਾਰੀ ਨੇ ਆਪਣੀ ਗ੍ਰਿਫ਼ਤ ਵਿਚ ਲੈ ਲਿਆ। ਜਿਵੇਂ ਹੀ ਹੁਣ ਵੱਖ-ਵੱਖ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਤੇ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਅਨੇਕਾਂ ਸਮਾਜ ਸੇਵੀ ਪਰਿਵਾਰ ਦੀ ਮਦਦ ਲਈ ਤੇ ਬੱਚੇ ਦੇ ਛੇ ਲੱਖ ਰੁਪਏ ਦਾ ਟੀਕਾ ਲਗਵਾਉਣ ਲਈ ਅੱਗੇ ਆਏ। ਉਕਤ ਬੱਚੇ ਨਾਲ ਸੰਬੰਧਿਤ ਖ਼ਬਰ ਨਾਲ ਆਮ ਆਦਮੀ ਪਾਰਟੀ ਹਲਕਾ ਚਮਕੌਰ ਸਾਹਿਬ ਦੇ ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਬੱਲਾਂ, ਸਰਪੰਚ ਗੁਰਪ੍ਰੀਤ ਸਿੰਘ ਫ਼ੌਜੀ ਅਮਰਾਲੀ, ਕੌਂਸਲਰ ਅਮਰਿੰਦਰ ਸਿੰਘ ਮੌਲਾ ਵਰਗੇ ਸਮਾਜ ਸੇਵੀ ਨੌਜਵਾਨ ਅੱਗੇ ਆਏ ਜਿਨ੍ਹਾਂ ਨੇ ਸਮੂਹਿਕ ਰੂਪ ਵਿਚ ਇਕ ਲੱਖ 10 ਹਜ਼ਾਰ ਦੀ ਰਾਸ਼ੀ ਪਰਿਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਪੀ.ਜੀ.ਆਈ ਦੇ ਮਾਹਿਰ ਡਾਕਟਰਾਂ ਨੇ ਉਕਤ ਬੱਚੇ ਨੂੰ ਪੈਰੋਫੇਰੀਆ ਵਰਗੀ ਗੰਭੀਰ ਬਿਮਾਰੀ ਤੋਂ ਪੀੜਿਤ ਦੱਸਿਆ ਜਿਸ ਨੂੰ ਪੀ.ਜੀ.ਆਈ ਡਾਕਟਰਾਂ ਨੇ ਹਰ ਸਾਲ 6-6 ਲੱਖ ਰੁਪਏ ਦੇ ਚਾਰ ਟੀਕੇ ਲਗਵਾਉਣ ਲਈ ਕਿਹਾ ਪ੍ਰੰਤੂ ਪਰਿਵਾਰ ਦੇ ਮੌਜੂਦਾ ਹਾਲਾਤ ਜੇਕਰ ਦੇਖੀਏ ਤਾਂ ਘਰ ਦੇ ਵਿਚ ਬੱਚੇ ਦੀ ਮਾਂ ਗਗਨਦੀਪ ਕੌਰ ਨੂੰ 4500 ਰੁਪਏ ਪੈਨਸ਼ਨ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਚੱਲਦਾ ਹੈ। ਜਿਸ ਦੇ ਚਲਦਿਆਂ ਹੁਣ ਅਨੇਕਾਂ ਸਮਾਜਿਕ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਨੇ ਬੱਚੇ ਦੀ ਜਾਨ ਬਚਾਉਣ ਦਾ ਬੀੜਾ ਚੁੱਕਿਆ ਤੇ ਇਲਾਜ ਲਈ ਲਗਪਗ 5 ਲੱਖ ਰੁਪਏ ਦੀ ਰਾਸ਼ੀ ਆਪਸੀ ਸਹਿਯੋਗ ਨਾਲ ਇਕੱਠੀ ਕਰ ਲਈ। ਗਗਨਦੀਪ ਕੌਰ ਨੇ ਜਿਥੇ ਜਥੇਬੰਦੀਆਂ ਦਾ ਧੰਨਵਾਦ ਕੀਤਾ ਉਥੇ ਹੀ ਅਪੀਲ ਕੀਤੀ ਕਿ ਉਸ ਨੂੰ ਕਿਸੇ ਨਗਦ ਪੈਸੇ ਦੀ ਲੋੜ ਨਹੀਂ ਸਗੋਂ ਉਸ ਦੇ ਬੱਚੇ ਦੀ ਜਾਨ ਬਚਾਉਣ ਲਈ ਲੱਗਣ ਵਾਲੇ ਟੀਕਿਆਂ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਬਿਜਲੀ ਖੇਤਰ ਨੂੰ ਆਰਥਿਕ ਸੰਕਟ ’ਚ ਧੱਕਿਆ-ਸੰਦੀਪ ਬੱਲ ਅਗਲੀ ਖ਼ਬਰ ਸਰਕਾਰੀ ਸਕੂਲ ’ਚ ਇਕ ਵਾਰ ਫੇਰ ਹੋਈ ਚੋਰੀ
Ad Position 24