09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਕਿਯੂ ਏਕਤਾ ਸਿੱਧੂਪੁਰ ਵਲੋਂ ਯੂਰੀਆ ਖਾਦ ਨੂੰ ਲੈ ਕੇ ਦਿੱਤਾ ਜਾਣ ਵਾਲਾ ਧਰਨਾ ਫ਼ਿਲਹਾਲ ਮੁਲਤਵੀ

Ad Position 21
No active advertisement
ਅਜੀਤ ਡੈਸਕ 28-07-2026
ਬਸੀ ਪਠਾਣਾਂ, 27 ਜੁਲਾਈ (ਰਾਜਿੰਦਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਯੂਰੀਆ ਖਾਦ ਦੀ ਕਮੀ ਨੂੰ ਲੈ ਕੇ ਬਸੀ ਪਠਾਣਾਂ-ਮੋਰਿੰਡਾ ਰੋਡ ਤੇ ਦਿੱਤਾ ਜਾਣ ਵਾਲਾ ਧਰਨਾ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਝੋਨੇ ਦੀ ਲੁਆਈ ਤੋਂ ਲੈ ਕੇ ਅਜੇ ਤੱਕ ਇਲਾਕੇ ’ਚ ਯੂਰੀਆ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਝੋਨੇ ਦੀ ਫ਼ਸਲ ’ਚ 30 ਦਿਨਾਂ ਦੇ ਅੰਦਰ-ਅੰਦਰ ਯੂਰੀਆ ਖਾਦ ਦੀ ਪੂਰੀ ਖ਼ੁਰਾਕ ਪੈ ਜਾਣੀ ਚਾਹੀਦੀ ਹੈ, ਪਰ ਝੋਨੇ ਦੀ ਲੁਆਈ ਲਗਪਗ 45 ਦਿਨਾਂ ਤੋਂ ਉੱਪਰ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਝੋਨੇ ’ਚ ਯੂਰੀਆ ਖਾਦ ਦੀ ਪੂਰੀ ਖ਼ੁਰਾਕ ਨਹੀਂ ਪੈ ਸਕੀ, ਜਿਸ ਕਾਰਨ ਕਿਸਾਨਾਂ ’ਚ ਯੂਰੀਆ ਖਾਦ ਦੀ ਪੂਰਤੀ ਨਾ ਹੋਣ ਕਰਕੇ ਭਾਰੀ ਰੋਹ ਤੇ ਨਿਰਾਸ਼ਾ ਹੈ। ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਨੇ ਦੱਸਿਆ ਕਿ ਅੱਜ ਬਸੀ ਪਠਾਣਾਂ-ਮੋਰਿੰਡਾ ਮੇਨ ਰੋਡ ’ਤੇ ਜਥੇਬੰਦੀ ਵਲੋਂ ਰੋਸ ਪ੍ਰਦਰਸ਼ਨ ਕਰਕੇ ਧਰਨਾ ਲਗਾਉਣਾ ਸੀ, ਪਰ ਮਾਰਕਫੈੱਡ ਤੇ ਇਫਕੋ ਦੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਸੰਪਰਕ ਕਰਕੇ ਲਗਪਗ ਤਿੰਨ ਘੰਟੇ ਦੀ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਫਕੋ ਦਾ 30 ਜੁਲਾਈ ਤੱਕ ਰੈਕ ਲੱਗ ਜਾਵੇਗਾ ਅਤੇ ਕਿਸਾਨਾਂ ਨੂੰ 1 ਅਗਸਤ ਤੱਕ ਸਾਰੀਆਂ ਸੁਸਾਇਟੀਆਂ ’ਚ ਯੂਰੀਆ ਖਾਦ ਜ਼ਰੂਰਤ ਅਨੁਸਾਰ ਸਪਲਾਈ ਹੋ ਜਾਵੇਗਾ। ਕਿਸਾਨ ਆਗੂ ਉੱਤਮ ਸਿੰਘ ਬਰਵਾਲੀ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ 1 ਅਗਸਤ ਤੱਕ ਯੂਰੀਆ ਖਾਦ ਸੁਸਾਇਟੀਆਂ ਵਿਚ ਨਾ ਭੇਜਿਆ ਤਾਂ ਉਹ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕਰਕੇ ਰੋਡ ਜਾਮ ਕਰਨਗੇ। ਜ਼ਿਲ੍ਹਾ ਅਧਿਕਾਰੀਆਂ ਨੇ ਯੂਨੀਅਨ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ’ਚ ਯੂਰੀਆ ਖਾਦ ਦੀ ਸਪਲਾਈ ਸੁਚਾਰੂ ਬਣਾਈ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇਕਬਾਲ ਸਿੰਘ ਗੁਪਾਲੋਂ ਤੇ ਮਨਦੀਪ ਸਿੰਘ ਸਾਦਿਕਪੁਰ ਜ਼ਿਲ੍ਹਾ ਯੂਥ ਆਗੂ, ਅਵਤਾਰ ਸਿੰਘ ਡੰਘੇੜੀਆਂ ਜ਼ਿਲ੍ਹਾ ਪ੍ਰੈੱਸ ਸਕੱਤਰ, ਕਰਨੈਲ ਸਿੰਘ ਜਟਾਣਾ ਬਲਾਕ ਪ੍ਰਧਾਨ ਖਮਾਣੋਂ, ਪ੍ਰਕਾਸ਼ ਸਿੰਘ ਬੱਬਲ ਬਲਾਕ ਪ੍ਰਧਾਨ ਖੇੜਾ, ਅਮਰਜੀਤ ਸਿੰਘ ਮੈੜਾਂ ਬਲਾਕ ਜਨਰਲ ਸਕੱਤਰ ਬਸੀ ਪਠਾਣਾਂ, ਅਵਤਾਰ ਸਿੰਘ ਖਰੌੜਾ, ਰਜਿੰਦਰ ਸਿੰਘ ਬੱਬੀ, ਚਤਰ ਸਿੰਘ ਹੁਸੈਨਪੁਰਾ, ਲਖਵੀਰ ਸਿੰਘ ਲਖਣਪੁਰ, ਦਲਵੀਰ ਸਿੰਘ ਬੁਰਜ, ਸੁਖਵਿੰਦਰ ਸਿੰਘ ਵਜੀਦਪੁਰ, ਸਤਨਾਮ ਸਿੰਘ ਕੋਟਲਾ, ਬਲਕਾਰ ਸਿੰਘ ਖੇੜੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਫ਼ੈਕਟਰੀਆਂ ਖ਼ਿਲਾਫ਼ ਪਿੰਡ ਮੁਗ਼ਲ ਮਾਜਰਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੋਨਿਕਾ ਵਾਲੀਆ ਨਗਰ ਕੌਂਸਲ ਬੰਗਾ ਦੇ ਪ੍ਰਧਾਨ ਨਿਯੁਕਤ
Ad Position 24