08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੱਪੜੇ ਬਣਾਉਣ ਦਾ ਝਾਂਸਾ ਦੇ ਕੇ 60 ਲੱਖ ਠੱਗੇ

Ad Position 21
No active advertisement
ਅਜੀਤ ਡੈਸਕ 30-07-2026
ਪਟਿਆਲਾ, 29 ਜੁਲਾਈ (ਮਨਦੀਪ ਸਿੰਘ ਖਰੌੜ)-ਸਸਤੇ ਕੱਪੜੇ ਬਣਾ ਕੇ ਦੇਣ ਦਾ ਝਾਂਸਾ ਦੇ ਕੇ ਇੱਥੋਂ ਦੇ ਇਕ ਕੱਪੜੇ ਦੇ ਕਾਰੋਬਾਰੀ ਨਾਲ 60 ਲੱਖ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਬਚਿੱਤਰ ਸਿੰਘ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਕੱਪੜਾ ਵੇਚਣ ਦਾ ਕਾਰੋਬਾਰ ਹੈ ਤੇ ਤਿੰਨ ਲੜਕੀਆਂ ਉਸ ਕੋਲ ਕੰਮ ਕਰਦੀਆਂ ਹਨ ਜਿਨ੍ਹਾਂ ’ਚੋਂ ਪ੍ਰੀਥਾ ਸੂਦ ਨੇ ਉਸ ਨੂੰ ਕਿਹਾ ਕਿ ਸਤਿੰਦਰ ਗਿਰੀ ਨਾਂਅ ਦੀ ਇਕ ਕੰਪਨੀ ਹੈ ਜਿਹੜੀ ਕਿ ਸਸਤੇ ਰੇਟਾਂ ’ਤੇ ਕੱਪੜੇ ਬਣਾ ਕੇ ਦਿੰਦੀ ਹੈ। ਜਿਸ ਤਹਿਤ ਉਨ੍ਹਾਂ ਸਤਿੰਦਰ ਗਿਰੀ ਕੰਪਨੀ ਨੂੰ 60 ਲੱਖ ਰੁਪਏ ਦੇ ਦਿੱਤੇ ਪਰੰਤੂ ਬਾਅਦ ’ਚ ਉਸ ਕੰਪਨੀ ਨੇ ਨਾ ਤਾਂ ਕੱਪੜੇ ਦਿੱਤੇ ਅਤੇ ਨਾ ਹੀ ਰਕਮ ਵਾਪਸ ਕੀਤੀ। ਜਿਸ ਆਧਾਰ ’ਤੇ ਪੁਲਿਸ ਨੇ ਪ੍ਰੀਥਾ ਸੂਦ ਵਾਸੀ ਹੁਸ਼ਿਆਰਪੁਰ, ਕਿ੍ਸ਼ਨ ਮੁਰਲੀ, ਅਨੁਸ਼ਾ ਗਰਗ, ਸਤਿੰਦਰਾ ਗਿਰੀ, ਪੱਲਵੀ ਤੂਰ, ਅਰਸ਼ਲੀਨ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਸੈਨਾ ਹਿੰਦੁਸਤਾਨ ਦੀ ਹੋਈ ਬੈਠਕ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਲਾਭਪਾਤਰੀਆਂ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸਿਹਤ ਕਾਰਡ ਵੰਡੇ
Ad Position 24