02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਪਲੈਂਡਰ ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 01-08-2026
ਸੰਘੋਲ, 31 ਜੁਲਾਈ (ਪਰਮਵੀਰ ਸਿੰਘ)-ਪਿੰਡ ਖੇੜੀ ਨੌਧ ਸਿੰਘ ਦੇ ਵਿਅਕਤੀ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਵਿਚੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਪ੍ਰੀਤ ਸਿੰਘ ਵਾਸੀ ਖੇੜੀ ਨੌਧ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਉਸ ਦੀ ਪਤਨੀ ਜ਼ੇਰੇ ਇਲਾਜ ਸੀ, ਉਹ ਆਪਣੀ ਪਤਨੀ ਦਾ ਹਾਲਚਾਲ ਜਾਣਨ ਲਈ 29 ਜੁਲਾਈ ਸ਼ਾਮ ਨੂੰ ਸਪਲੈਂਡਰ ਮੋਟਰਸਾਈਕਲ ’ਤੇ ਗਿਆ ਸੀ, ਪਰ ਸਾਈਕਲ ਸਟੈਂਡ ਦਾ ਸਮਾਂ ਸ਼ਾਮ ਦੇ 6 ਵਜੇ ਹੋਣ ਕਰਕੇ ਉਥੇ ਸਾਈਕਲ ਸਟੈਂਡ ਵਿਚ ਕੋਈ ਵੀ ਵਿਅਕਤੀ ਨਹੀਂ ਸੀ, ਜਿਸ ਕਰਕੇ ਉਹ ਨੇ ਜਿਥੇ ਰਾਤ ਸਮੇਂ ਬਾਕੀ ਵਾਹਨ ਖੜ੍ਹੇ ਸਨ ਆਪਣਾ ਮੋਟਰਸਾਈਕਲ ਵੀ ਲਾਕ ਕਰਕੇ ਖੜ੍ਹਾ ਦਿੱਤਾ। ਅਗਲੀ ਸਵੇਰ ਜਦੋਂ ਉਹ ਚਾਹ ਲੈਣ ਲਈ ਹਸਪਤਾਲ ਤੋਂ ਹੇਠ ਉੱਤਰਿਆ ਤਾਂ ਮੋਟਰਸਾਈਕਲ ਗ਼ਾਇਬ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਵਿਫ਼ਟ ਕਾਰ ਚਾਲਕ 5 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦੇਸ਼ ਦੇ ਲੋਕਾਂ ਲਈ ਪੇ੍ਰਨਾ ਸਰੋਤ ਰਹੇਗੀ-ਵਿਧਾਇਕ ਹੈਪੀ
Ad Position 24
No active advertisement