05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੁਰੇਸ਼ ਭਾਰਦਵਾਜ ਨੇ ਰੋਟਰੀ ਕਲੱਬ ਸਰਹਿੰਦ ਦੇ ਨਵੇਂ ਪ੍ਰਧਾਨ ਵਜੋਂ ਸੰਭਾਲੀ ਵਾਗਡੋਰ

ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਰੋਟਰੀ ਕਲੱਬ ਆਫ਼ ਸਰਹਿੰਦ ਦਾ ਸ਼ਾਨਦਾਰ ਤਾਜਪੋਸ਼ੀ ਸਮਾਰੋਹ ਸੁਰੇਸ਼ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਇਆ। ਸਮਾਗਮ ਵਿਚ ਨਵੇਂ ਅਹੁਦੇਦਾਰਾਂ ਨੇ ਰਸਮੀ ਤੌਰ ’ਤੇ ਆਪਣਾ ਕਾਰਜ ਭਾਰ ਸੰਭਾਲਿਆ।

Ad Position 21
No active advertisement
ਅਜੀਤ ਡੈਸਕ 05-08-2026
ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਰੋਟਰੀ ਕਲੱਬ ਆਫ਼ ਸਰਹਿੰਦ ਦਾ ਸ਼ਾਨਦਾਰ ਤਾਜਪੋਸ਼ੀ ਸਮਾਰੋਹ ਸੁਰੇਸ਼ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਇਆ। ਸਮਾਗਮ ਵਿਚ ਨਵੇਂ ਅਹੁਦੇਦਾਰਾਂ ਨੇ ਰਸਮੀ ਤੌਰ ’ਤੇ ਆਪਣਾ ਕਾਰਜ ਭਾਰ ਸੰਭਾਲਿਆ। ਰੋਟਰੀ ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ ਤੇ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸੁਰੇਸ਼ ਭਾਰਦਵਾਜ ਨੇ ਸਮਾਜ ਸੇਵਾ, ਸਿੱਖਿਆ, ਸਿਹਤ ਸੰਭਾਲ ਤੇ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਆਪਣੀ ਮੁੱਖ ਪ੍ਰਾਥਮਿਕਤਾ ਦੱਸਿਆ। ਉਨ੍ਹਾਂ ਕਿਹਾ ਕਿ ਕਲੱਬ ਰੋਟਰੀ ਸਾਲ 2026-27 ਦੌਰਾਨ ਮਾਨਵਤਾ ਦੀ ਸੇਵਾ ਨਾਲ ਜੁੜੇ ਪ੍ਰਾਜੈਕਟਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਏਗਾ। ਸਮਾਗਮ ਦੌਰਾਨ ਕਲੱਬ ਸੈਕਟਰੀ ਸ਼ੇਖਰ ਬਿੱਥਰ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਸੀ. ਏ. ਅਮਿੱਤ ਸਿੰਗਲਾ ਤੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨਵੀਂ ਚੁਣੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਨਵੀਂ ਟੀਮ ਸਰਹਿੰਦ ਖੇਤਰ ਵਿਚ ਸਮਾਜ ਸੇਵਾ, ਆਪਸੀ ਸਹਿਯੋਗ ਅਤੇ ਸਦਭਾਵਨਾ ਦੀ ਨਵੀਂ ਮਿਸਾਲ ਕਾਇਮ ਕਰੇਗੀ। ਇਸ ਮੌਕੇ ਜ਼ਿਲ੍ਹਾ ਸਕੱਤਰ ਸੁਮਿਤ ਗੋਇਲ, ਪ੍ਰਦੀਪ ਮਲਹੋਤਰਾ, ਯੋਗੇਸ਼ ਬਿੰਬਰਾ, ਦਿਨੇਸ਼ ਵਰਮਾ, ਆਰ.ਐਨ. ਸ਼ਰਮਾ, ਦਿਨੇਸ਼ ਗੁਪਤਾ, ਸੁਨੀਲ ਬੈਕਟਰ, ਅਨਿਲ ਸੂਦ, ਡਾ. ਮੋਹਿੰਦਰ ਸਿੰਘਲ, ਵਿਨੀਤ ਸ਼ਰਮਾ, ਗੋਪਾਲ ਬਿੰਬਰਾ, ਸਤਪਾਲ ਗਰਗ, ਸੰਜੀਵ ਚੋਪੜਾ, ਮਨੀਸ਼ ਸ਼ਰਮਾ, ਡਾ. ਸਾਂਈਦੀਪ ਢੰਡ, ਰਚਿਤ ਖੁੱਲਰ, ਵਿਵੇਕ ਵਰਮਾ, ਗੁਰਿੰਦਰ ਪੁਰੀ, ਸਾਧੂ ਰਾਮ ਭੱਟਮਾਜਰਾ, ਸੁਰਜੀਤ ਸਿੰਘ ਸਾਹੀ, ਨਵਨੀਤ ਭਾਰਦਵਾਜ, ਪ੍ਰਿਤਪਾਲ ਢੀਂਡਸਾ, ਮਨੀਸ਼ ਵਰਮਾ, ਸੁਰਿੰਦਰ ਭਾਰਦਵਾਜ, ਮਨੀਸ਼ ਮੈਂਗੀ, ਰੋਹਿਤ ਸਿੰਗਲਾ, ਵਿਨੋਦ ਗੁਪਤਾ, ਅੰਸ਼ੁਲ ਵਰਮਾ, ਸਤੀਸ਼ ਧਮੀਜਾ, ਦੀਨਮ ਸੂਦ, ਪੰਕਜ ਸਿੰਗਲਾ ਤੇ ਮਨੀਸ਼ ਜਿੰਦਲ ਹਾਜ਼ਰ ਸਨ। ਸਮਾਗਮ ਵਿਚ ਸ਼ਾਮਿਲ ਸਾਰੇ ਮਹਿਮਾਨਾਂ ਦਾ ਦੀਪਕ ਵਰਮਾ ਨੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਅਗਲੀ ਖ਼ਬਰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਹਰ ਨੌਜਵਾਨ ਖੇਡਾਂ ਨਾਲ ਜੁੜੇ-ਰਾਜੂ ਖੰਨਾ ਮਿਸ਼ਨ ਫ਼ਤਹਿ ਤਹਿਤ ਨਰੈਣਗੜ੍ਹ ਵਿਚ ਖੇਡ ਕਿੱਟ...
Ad Position 24
No active advertisement