05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਰਸੀ ’ਤੇ ਵਿਸ਼ੇਸ਼-ਸੰਤ ਬਾਬਾ ਹਰਨੇਕ ਸਿੰਘ

ਫ਼ਤਹਿਗੜ੍ਹ ਸਾਹਿਬ-ਸੰਤ ਬਾਬਾ ਹਰਨੇਕ ਸਿੰਘ ਕਾਈਨੌਰ ਵਾਲਿਆਂ ਦਾ ਜਨਮ 1950 ’ਚ ਪਿੰਡ ਕਾਈਨੌਰ, ਜ਼ਿਲ੍ਹਾ ਰੋਪੜ ਵਿਖੇ ਪਿਤਾ ਸੁਰਜੀਤ ਸਿੰਘ ਤੇ ਮਾਤਾ ਪ੍ਰੇਮ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਨੂੰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲੇ ਮਹਾਂਪੁਰਸ਼ਾਂ ਦੇ ਸਰੀਰ ਹੁੰਦਿਆਂ ਤਿੰਨ ਸਾਲ ਕੋਲ ਰਹਿ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

Ad Position 21
No active advertisement
ਅਜੀਤ ਡੈਸਕ 05-08-2026
ਫ਼ਤਹਿਗੜ੍ਹ ਸਾਹਿਬ-ਸੰਤ ਬਾਬਾ ਹਰਨੇਕ ਸਿੰਘ ਕਾਈਨੌਰ ਵਾਲਿਆਂ ਦਾ ਜਨਮ 1950 ’ਚ ਪਿੰਡ ਕਾਈਨੌਰ, ਜ਼ਿਲ੍ਹਾ ਰੋਪੜ ਵਿਖੇ ਪਿਤਾ ਸੁਰਜੀਤ ਸਿੰਘ ਤੇ ਮਾਤਾ ਪ੍ਰੇਮ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਨੂੰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲੇ ਮਹਾਂਪੁਰਸ਼ਾਂ ਦੇ ਸਰੀਰ ਹੁੰਦਿਆਂ ਤਿੰਨ ਸਾਲ ਕੋਲ ਰਹਿ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਦੇ ਉਪਦੇਸ਼ ਨੂੰ ਮੁੱਖ ਰੱਖਦੇ ਹੋਏ ਆਪ ਤੇ ਸੰਤ ਬਾਬਾ ਸਰਦਾਰਾ ਸਿੰਘ ਚੁੰਨ੍ਹੀ ਕਲਾਂ ਵਾਲੇ ਬਿਨਾਂ ਭੇਟਾ ਲਏ ਅਖੰਡ ਪਾਠਾਂ ਦੀ ਸੇਵਾ ਨਥਮੱਲਪੁਰ ਵਾਲੇ ਮਹਾਂਪੁਰਸ਼ਾਂ ਦੇ ਸਰੀਰ ਹੁੰਦਿਆਂ ਤੋਂ ਲੈ ਕੇ ਅੰਤਿਮ ਸਵਾਸਾਂ ਤੱਕ ਨਿਭਾਉਂਦੇ ਰਹੇ। ਆਪ ਨੇ ਅਤੇ ਸੰਤ ਬਾਬਾ ਸਰਦਾਰਾ ਸਿੰਘ ਨੇ ਸੰਤਾਂ ਦੀ ਯਾਦ ’ਚ ਬਸੀ ਪਠਾਣਾਂ ਰੋਡ ਫ਼ਤਹਿਗੜ੍ਹ ਸਾਹਿਬ ਵਿਖੇ ‘ਡੇਰਾ ਯਾਦਗਾਰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲੇ’ ਸਥਾਪਿਤ ਕੀਤਾ। ਜਿਥੇ ਮਹਾਂਪੁਰਸ਼ਾਂ ਦੀ ਮਰਯਾਦਾ ਅੱਜ ਵੀ ਕਾਇਮ ਹੈ। ਬਾਬਾ ਅਜੀਤ ਸਿੰਘ ਦੇ ਅਨਮੋਲ ਵਚਨਾਂ ਅਨੁਸਾਰ ਸਭ ਤੋਂ ਵੱਡੀ ਸਿੱਖਿਆ ਹੈ ਗੁਰਬਾਣੀ, ਇਸ ਤੋਂ ਉੱਪਰ ਨਾ ਕੋਈ ਸਿੱਖਿਆ ਹੈ ਨਾ ਹੋਵੇਗੀ। ਬਾਬਾ ਹਰਨੇਕ ਸਿੰਘ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਆਪਣਾ ਪੰਜ ਭੂਤਕ ਸਰੀਰ 4 ਅਗਸਤ 2021 (20 ਸਾਉਣ) ਨੂੰ ਤਿਆਗ ਕੇ ਸੱਚਖੰਡ ਜਾ ਬਿਰਾਜੇ। ਅੱਜ-ਕੱਲ੍ਹ ਬਾਬਾ ਮੇਜਰ ਸਿੰਘ ਭੁੱਚੀ ਵਾਲੇ ਅਤੇ ਭਾਈ ਸਰਪ੍ਰੀਤ ਸਿੰਘ ਸਮਾਣੇ ਵਾਲੇ ਮਹਾਂਪੁਰਸ਼ਾਂ ਦੀ ਮਰਯਾਦਾ ਅਨੁਸਾਰ ਸੇਵਾ ਨਿਭਾਅ ਰਹੇ ਹਨ। ਸੰਤ ਬਾਬਾ ਅਜੀਤ ਸਿੰਘ ਨਥਮਲਪੁਰ ਵਾਲਿਆਂ ਦੀ 47ਵੀਂ ਬਰਸੀ 24 ਅਗਸਤ ਨੂੰ ਇਸੇ ਅਸਥਾਨ ’ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। - ਬਲਜਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਆਇਲ ਐਕਸਟਰੈਕਸ਼ਨ ਯੂਨਿਟ ਲਗਾਉਣ ’ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ 33 ਫ਼ੀਸਦੀ ਸਬਸਿਡੀ ਅਗਲੀ ਖ਼ਬਰ ਡੀ. ਬੀ. ਯੂ. ਨੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
Ad Position 24
No active advertisement