05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਤ ਬਾਬਾ ਹਰਨੇਕ ਸਿੰਘ ਕਾਈਨੌਰ ਵਾਲਿਆਂ ਦੀ ਪੰਜਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਸੰਤ ਬਾਬਾ ਹਰਨੇਕ ਸਿੰਘ ਜੀ ਕਾਈਨੌਰ ਵਾਲਿਆਂ ਦੀ ਪੰਜਵੀਂ ਬਰਸੀ ਡੇਰਾ ਯਾਦਗਾਰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ (ਫ਼ਤਹਿਗੜ੍ਹ ਸਾਹਿਬ) ਵਿਖੇ ਸੰਤ ਬਾਬਾ ਮੇਜਰ ਸਿੰਘ ਭੁੱਚੀ ਵਾਲਿਆਂ ਦੀ ਸਰਪ੍ਰਸਤੀ ਹੇਠ ਬੜੇ ਪ੍ਰੇਮ ਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸੰਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 05-08-2026
ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਸੰਤ ਬਾਬਾ ਹਰਨੇਕ ਸਿੰਘ ਜੀ ਕਾਈਨੌਰ ਵਾਲਿਆਂ ਦੀ ਪੰਜਵੀਂ ਬਰਸੀ ਡੇਰਾ ਯਾਦਗਾਰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ (ਫ਼ਤਹਿਗੜ੍ਹ ਸਾਹਿਬ) ਵਿਖੇ ਸੰਤ ਬਾਬਾ ਮੇਜਰ ਸਿੰਘ ਭੁੱਚੀ ਵਾਲਿਆਂ ਦੀ ਸਰਪ੍ਰਸਤੀ ਹੇਠ ਬੜੇ ਪ੍ਰੇਮ ਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸੰਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਸਾਹਿਬ ਸਰਪ੍ਰੀਤ ਸਿੰਘ ਨੇ ਸੰਤ ਬਾਬਾ ਹਰਨੇਕ ਸਿੰਘ ਦੀਆਂ ਜੀਵਨ ਸਾਖੀਆਂ ਅਤੇ ਮਹਾਂਪੁਰਖਾਂ ਦੀ ਮਰਿਆਦਾ ਬਾਰੇ ਚਾਨਣਾ ਪਾਇਆ। ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲਿਆਂ ਵਲੋਂ ਚਲਾਈ ਮਰਿਆਦਾ ਅਨੁਸਾਰ ਅੱਜ ਵੀ ਫ਼ਤਹਿਗੜ੍ਹ ਸਾਹਿਬ ਵਿਖੇ ਨਾ ਕੋਈ ਉਗਰਾਹੀ ਕੀਤੀ ਜਾਂਦੀ ਹੈ, ਨਾ ਸ੍ਰੀ ਅਖੰਡ ਪਾਠ ਤੇ ਸ੍ਰੀ ਸਹਿਜ ਪਾਠ ਦੇ ਪੈਸੇ ਮੁਕੱਰਰ ਕੀਤੇ ਹੋਏ ਹਨ ਅਤੇ ਨਾ ਹੀ ਪਾਠੀ ਬਾਹਰ ਤੋਂ ਮਾਇਆ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਅਨਮੋਲ ਵਚਨਾਂ ਅਨੁਸਾਰ ਸਭ ਤੋਂ ਵੱਡੀ ਸਿੱਖਿਆ ਗੁਰਬਾਣੀ ਹੀ ਹੈ, ਇਸ ਤੋਂ ਉੱਪਰ ਨਾ ਕੋਈ ਸਿੱਖਿਆ ਹੈ, ਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਹਰਨੇਕ ਸਿੰਘ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ 4 ਅਗਸਤ 2021 ਸੱਚਖੰਡ ਪਿਆਨਾ ਕਰ ਗਏ ਸਨ। ਜਦਕਿ ਮੌਜੂਦਾ ਸਮੇਂ ’ਚ ਬਾਬਾ ਮੇਜਰ ਸਿੰਘ ਭੁੱਚੀ ਵਾਲੇ ਤੇ ਭਾਈ ਸਰਪ੍ਰੀਤ ਸਿੰਘ ਸਮਾਣੇ ਵਾਲੇ ਮਹਾਂਪੁਰਸ਼ਾਂ ਦੀ ਮਰਿਆਦਾ ਅਨੁਸਾਰ ਸੇਵਾ ਨਿਭਾਅ ਰਹੇ ਹਨ। ਸਮਾਗਮ ਵਿਚ ਭਾਈ ਰਾਮ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਨਰਿੰਦਰ ਸਿੰਘ ਸਮੇਤ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਸਮਾਗਮ ਦੌਰਾਨ ਭਾਈ ਸੋਹਣ ਸਿੰਘ ਮਹੇਸ਼ਪੁਰੇ ਵਾਲਿਆਂ ਨੇ ਵੀ ਮਹਾਂਪੁਰਖਾਂ ਦੀ ਮਰਿਆਦਾ ਤੇ ਜੀਵਨ ਸੰਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਮੰਚ ਸਕੱਤਰ ਦੀ ਭੂਮਿਕਾ ਮਾਸਟਰ ਨਛੱਤਰ ਸਿੰਘ ਨੇ ਬਾਖ਼ੂਬੀ ਨਿਭਾਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ 47ਵੀਂ ਬਰਸੀ 24 ਅਗਸਤ ਨੂੰ ਇਸੇ ਅਸਥਾਨ ’ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜਿਊਣਪੁਰਾ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਵਿਸ਼ੇਸ਼ ­ਇਕੱਤਰਤਾ ਵੱਡੀ ਗਿਣਤੀ ਵਿਚ ਨੌਜਵਾਨਾਂ ਸਮੇਤ... ਅਗਲੀ ਖ਼ਬਰ ਮਾਂ ਦਾ ਦੁੱਧ ਬੱਚੇ ਦੀ ਸਿਹਤ ਤੇ ਉੱਜਵਲ ਭਵਿੱਖ ਲਈ ਜ਼ਰੂਰੀ-ਡਾ. ਰਾਜੇਸ਼ ਕੁਮਾਰ
Ad Position 24
No active advertisement