05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਰਣਜੋਧ ਸਿੰਘ ਹਡਾਣਾ ਨੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਬਹਾਦਰਗੜ੍ਹ, 4 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਹਲਕੇ ਦੇ ਵਿਕਾਸ ਤੇ ਲੋਕ ਸਮੱਸਿਆਵਾਂ ਦੇ ਹੱਲ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਤੇ ਕਾਲੋਨੀਆਂ ਵਿਚ ‘ਲੋਕ ਮਿਲਣੀ’ ਪ੍ਰੋਗਰਾਮ ਕਰਵਾਏ ਗਏ। ਇਸ ਲੜੀ ਤਹਿਤ ਹਡਾਣਾ ਨੇ ਪਿੰਡ ਕਸਬਾ ਰੁੜਕੀ, ਹੀਰਾ ਕਲੋਨੀ ਬਹਾਦਰਗੜ੍ਹ ਤੇ ਪੀਰ ਕਾਲੋਨੀ ਬਹਾਦਰਗੜ੍ਹ ਦੀ ਸੱਥ ਵਿਚ ਲੋਕ ਮਿਲਣੀ ਦੌਰਾਨ ਪਿੰਡਾਂ ਦੇ ਸਰਬਪੱਖੀ ਵਿਕਾਸ, ਲੋਕ-ਭਲਾਈ ਸਕੀਮਾਂ ਤੇ ਇਲਾਕੇ ਨਾਲ ਜੁੜੇ ਹੋਰ ਅਹਿਮ ਮੁੱਦਿਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 05-08-2026
ਬਹਾਦਰਗੜ੍ਹ, 4 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਹਲਕੇ ਦੇ ਵਿਕਾਸ ਤੇ ਲੋਕ ਸਮੱਸਿਆਵਾਂ ਦੇ ਹੱਲ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਤੇ ਕਾਲੋਨੀਆਂ ਵਿਚ ‘ਲੋਕ ਮਿਲਣੀ’ ਪ੍ਰੋਗਰਾਮ ਕਰਵਾਏ ਗਏ। ਇਸ ਲੜੀ ਤਹਿਤ ਹਡਾਣਾ ਨੇ ਪਿੰਡ ਕਸਬਾ ਰੁੜਕੀ, ਹੀਰਾ ਕਲੋਨੀ ਬਹਾਦਰਗੜ੍ਹ ਤੇ ਪੀਰ ਕਾਲੋਨੀ ਬਹਾਦਰਗੜ੍ਹ ਦੀ ਸੱਥ ਵਿਚ ਲੋਕ ਮਿਲਣੀ ਦੌਰਾਨ ਪਿੰਡਾਂ ਦੇ ਸਰਬਪੱਖੀ ਵਿਕਾਸ, ਲੋਕ-ਭਲਾਈ ਸਕੀਮਾਂ ਤੇ ਇਲਾਕੇ ਨਾਲ ਜੁੜੇ ਹੋਰ ਅਹਿਮ ਮੁੱਦਿਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਰਾਮਇੰਦਰ ਸਿੰਘ ਜਮਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਪ੍ਰੀਤ ਸਿੰਘ ਸਰਪੰਚ ਰਿਸ਼ੀ ਕਾਲੋਨੀ ਤੇ ਵੱਖ-ਵੱਖ ਪਿੰਡਾਂ ਦੇ ‘ਆਪ’ ਅਹੁਦੇਦਾਰ, ਪੰਚ-ਸਰਪੰਚ ਤੇ ਭਾਰੀ ਗਿਣਤੀ ਵਿਚ ਸਥਾਨਕ ਨਿਵਾਸੀ ਹਾਜ਼ਰ ਸਨ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜੋ ਜ਼ਮੀਨੀ ਪੱਧਰ ‘ਤੇ ਉੱਤਰ ਕੇ ਹਰ ਮੁਸ਼ਕਿਲ ਦਾ ਨਿਪਟਾਰਾ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਜ਼ੋਨ ਦੇ ਅਬਜ਼ਰਵਰ ਭਰਤ ਸ਼ੰਕਰ ਜੋਸ਼ੀ ਵਲੋਂ ਹਰਿੰਦਰ ਸਿੰਘ ਵਿਰਕ ਨਾਲ ਬੈਠਕ ਅਗਲੀ ਖ਼ਬਰ ਤੇਜਿੰਦਰ ਮਹਿਤਾ ਨੇ ਵੱਖ-ਵੱਖ ਬਾਜ਼ਾਰਾਂ ਵਿਚ ਚਲਾਈ ਜਨ ਸੰਪਰਕ ਮੁਹਿੰਮ
Ad Position 24
No active advertisement