05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਾਗਰੂਕਤਾ ਗਤੀਵਿਧੀ ਕਰਵਾਈ

ਬਨੂੜ, 4 ਅਗਸਤ (ਭੁਪਿੰਦਰ ਸਿੰਘ)-ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਡਾ.

Ad Position 21
No active advertisement
ਅਜੀਤ ਡੈਸਕ 05-08-2026
ਬਨੂੜ, 4 ਅਗਸਤ (ਭੁਪਿੰਦਰ ਸਿੰਘ)-ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਸੀ. ਐਚ. ਸੀ. ਕਾਲੋਮਾਜਰਾ ਵਿਖੇ ਵਿਸ਼ਵ ਸਤਨਪਾਨ ਸਪਤਾਹ ਦੇ ਤਹਿਤ ਜਾਗਰੂਕਤਾ ਗਤੀਵਿਧੀ ਕੀਤੀ। ਐਸ. ਐਮ. ਓ. ਕਾਲੋਮਾਜਰਾ ਡਾ. ਬ੍ਰਿਜੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚਿਆਂ ਲਈ ਸਭ ਤੋਂ ਵਧੀਆ ਭੋਜਨ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨਿਆਂ ਵਿਚ ਨਵਜੰਮੇ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਬੱਚੇ ਨੂੰ ਪੂਰਾ ਪੋਸ਼ਣ ਮਿਲਦਾ ਹੈ, ਸਗੋਂ ਬਿਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ। ਇਸ ਮੌਕੇ ਗਰਭਵਤੀ ਮਹਿਲਾਵਾਂ ਤੇ ਨਵ ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਸਤਨਪਾਨ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਬੀ. ਈ. ਈ. ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ 1 ਅਗਸਤ ਤੋਂ 7 ਅਗਸਤ ਤੱਕ “ਵਿਸ਼ਵ ਸਤਨਪਾਨ” ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਐਲ. ਐਚ. ਵੀ., ਏ. ਐਨ. ਐਮ., ਸੀ. ਐਚ. ਓ. ਤੇ ਆਸ਼ਾ ਵਰਕਰਾਂ ਰਾਹੀਂ ਵੱਧ ਤੋਂ ਵੱਧ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚੇ ਦੀਆਂ ਮਾਵਾਂ ਨੂੰ ਸਤਨਪਾਨ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਫੈਕਲਟੀ ਵਿਕਾਸ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਮਾਲਵਾ ਜ਼ੋਨ ਦੇ ਅਬਜ਼ਰਵਰ ਭਰਤ ਸ਼ੰਕਰ ਜੋਸ਼ੀ ਵਲੋਂ ਹਰਿੰਦਰ ਸਿੰਘ ਵਿਰਕ ਨਾਲ ਬੈਠਕ
Ad Position 24
No active advertisement