05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਦੀ ਮੀਟਿੰਗ

ਮੰਡੀ ਗੋਬਿੰਦਗੜ੍ਹ, 4 ਅਗਸਤ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਮੰਡੀ ਗੋਬਿੰਦਗੜ੍ਹ ਦੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ‘ਵੰਦੇ ਮਾਤਰਮ’ ਗੀਤ ਨਾਲ ਸ਼ੁਰੂ ਹੋਈ।

Ad Position 21
No active advertisement
ਅਜੀਤ ਡੈਸਕ 05-08-2026
ਮੰਡੀ ਗੋਬਿੰਦਗੜ੍ਹ, 4 ਅਗਸਤ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਮੰਡੀ ਗੋਬਿੰਦਗੜ੍ਹ ਦੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ‘ਵੰਦੇ ਮਾਤਰਮ’ ਗੀਤ ਨਾਲ ਸ਼ੁਰੂ ਹੋਈ। ਜਿਸ ਤੋਂ ਬਾਅਦ ਪ੍ਰਧਾਨ ਸਤੀਸ਼ ਉੱਪਲ ਨੇ ਸਾਰੇ ਟਰੱਸਟੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸਕੱਤਰ ਸੁਨੀਲ ਮਿੱਤਲ ਨੇ ਸਾਰਿਆਂ ਨੂੰ ਪਿਛਲੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਜਦਕਿ ਪ੍ਰਾਜੈਕਟ ਇੰਚਾਰਜ ਪਰਵੀਨ ਜੈਨ ਨੇ ਸਿਲਾਈ ਕਢਾਈ ਕੇਂਦਰ ਬਾਰੇ ਜਾਣਕਾਰੀ ਦਿੱਤੀ। ਪ੍ਰਾਜੈਕਟ ਇੰਚਾਰਜ ਵਿਵੇਕ ਸਿੰਗਲਾ ਨੇ ਦੰਦਾਂ ਦੇ ਚੈੱਕਅਪ ਕੈਂਪ ਬਾਰੇ ਜਾਣਕਾਰੀ ਦਿੱਤੀ। ਸਹਿ-ਪ੍ਰਾਜੈਕਟ ਇੰਚਾਰਜ ਅਰੁਣ ਮੜਕਣ ਨੇ ਮੈਡੀਕਲ ਉਪਕਰਨ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੱਤ ਮੈਂਬਰੀ ਕਮੇਟੀ ਬਣਾਈ ਗਈ, ਜਿਸ ਤੋਂ ਬਾਅਦ ਇਮਾਰਤ ਦੀ ਉਸਾਰੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਨਵੇਂ ਟਰੱਸਟੀਆਂ ਦੀ ਨਿਯੁਕਤੀ ਬਾਰੇ ਚਰਚਾ ਕੀਤੀ ਗਈ ਜਦਕਿ ਕੈਸ਼ੀਅਰ ਧਰਮਪਾਲ ਗੁਪਤਾ ਨੇ ਲੇਖਾ-ਜੋਖਾ ਪੇਸ਼ ਕੀਤਾ। ਬਿਮਲ ਕਾਕੜੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਸੁਨੀਲ ਮਿੱਤਲ, ਕੈਸ਼ੀਅਰ ਧਰਮਪਾਲ ਗੁਪਤਾ, ਅਸ਼ੋਕ ਜਿੰਦਲ, ਬਿਮਲ ਕਾਕੜੀਆ, ਵਿਵੇਕ ਸਿੰਗਲਾ, ਸੀ. ਏ. ਰਜਨੀਸ਼ ਗੁਪਤਾ, ਸ਼ੋਭਿਤ ਗੁਪਤਾ, ਪੂਰਨ ਸਤੀਜਾ, ਸੁਰੇਸ਼ ਪੁਰੀ, ਰਾਕੇਸ਼ ਜਿੰਦਲ, ਅਰੁਣ ਮੜਕਣ, ਦਲੀਪ ਗੁਪਤਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਵ ਭਲਾਈ ਮੰਚ ਅਮਲੋਹ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਫੈਕਲਟੀ ਵਿਕਾਸ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ
Ad Position 24
No active advertisement