05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗ੍ਰਾਮ ਪੰਚਾਇਤ ਅੰਨੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਮਿਲੀ ਮੁਫ਼ਤ ਵੈਨ ਸਹੂਲਤ ਗਰਮੀ, ਸਰਦੀ ਤੇ ਬਰਸਾਤ ਦੇ ਮੌਸਮ ਦੌਰਾਨ ਵਿਦਿਆਰਥਣਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ-ਇਕਬਾਲ ਰਾਏ

ਅਮਲੋਹ, 4 ਅਗਸਤ (ਕੇਵਲ ਸਿੰਘ)-ਪਿੰਡ ਅੰਨੀਆਂ ਦੀ ਗ੍ਰਾਮ ਪੰਚਾਇਤ ਤੇ ਦਾਨੀ ਸੱਜਣਾਂ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਪੰਚਾਇਤ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਸਕੂਲ ਲੈ ਕੇ ਜਾਣ ਅਤੇ ਵਾਪਸ ਘਰ ਛੱਡਣ ਲਈ ਮੁਫ਼ਤ ਵੈਨ ਸੇਵਾ ਸ਼ੁਰੂ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 05-08-2026
ਅਮਲੋਹ, 4 ਅਗਸਤ (ਕੇਵਲ ਸਿੰਘ)-ਪਿੰਡ ਅੰਨੀਆਂ ਦੀ ਗ੍ਰਾਮ ਪੰਚਾਇਤ ਤੇ ਦਾਨੀ ਸੱਜਣਾਂ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਪੰਚਾਇਤ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਸਕੂਲ ਲੈ ਕੇ ਜਾਣ ਅਤੇ ਵਾਪਸ ਘਰ ਛੱਡਣ ਲਈ ਮੁਫ਼ਤ ਵੈਨ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਵੈਨ ਰੋਜ਼ਾਨਾਂ ਵਿਦਿਆਰਥਣਾਂ ਨੂੰ ਪਿੰਡ ਤੋਂ ਸਰਕਾਰੀ ਸਕੂਲ ਨਰਾਇਣਗੜ੍ਹ ਲੈ ਕੇ ਜਾਵੇਗੀ ਅਤੇ ਛੁੱਟੀ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਵਾਪਸ ਘਰ ਵੀ ਛੱਡੇਗੀ। ਜਾਣਕਾਰੀ ਦਿੰਦਿਆਂ ਸਰਪੰਚ ਦੇ ਸਪੁੱਤਰ ਇਕਬਾਲ ਸਿੰਘ ਰਾਏ ਨੇ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਬੱਚੀਆਂ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਆਵਾਜਾਈ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿੰਡ ਤੋਂ ਸਰਕਾਰੀ ਸਕੂਲ ਨਰਾਇਣਗੜ੍ਹ ਦੀ ਦੂਰੀ ਲਗਪਗ ਤਿੰਨ ਕਿੱਲੋਮੀਟਰ ਹੈ, ਜਿਸ ਕਾਰਨ ਗਰਮੀ, ਸਰਦੀ ਤੇ ਬਰਸਾਤ ਦੇ ਮੌਸਮ ਦੌਰਾਨ ਵਿਦਿਆਰਥਣਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ ਬੱਚਿਆਂ ਤੋਂ ਕਿਸੇ ਵੀ ਕਿਸਮ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ। ਕਰੀਬ 30 ਵਿਦਿਆਰਥਣਾਂ ਨੂੰ ਇਹ ਸਹੂਲਤ ਦੋ ਗੇੜਿਆਂ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬੱਚੀਆਂ ਦੀ ਪੜ੍ਹਾਈ ਨੂੰ ਉਤਸ਼ਾਹ ਮਿਲੇਗਾ ਤੇ ਉਹ ਬਿਨਾਂ ਕਿਸੇ ਚਿੰਤਾ ਦੇ ਆਪਣੀ ਸਿੱਖਿਆ ਜਾਰੀ ਰੱਖ ਸਕਣਗੀਆਂ। ਇਸ ਮੌਕੇ ਦਲਜੀਤ ਕੌਰ ਰਾਏ ਸਰਪੰਚ, ਸ਼ਮਸ਼ੇਰ ਸਿੰਘ ਅੰਨੀਆਂ ਸਾਬਕਾ ਸਰਪੰਚ, ਬੀਬੀ ਬਲਵੀਰ ਕੌਰ ਮੈਂਬਰ ਬਲਾਕ ਸੰਮਤੀ, ਜੋਨੀ ਸ਼ਰਮਾ ਪੰਚ, ਬਲਜਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਮਹਿੰਦਰ ਸਿੰਘ ਪੰਚ, ਨੇਕ ਸਿੰਘ, ਮੰਗਤ ਸਿੰਘ, ਰਾਜਿੰਦਰ ਸਿੰਘ, ਅਮਨਜੀਤ ਕੌਰ, ਭੋਲੀ, ਕੁਲਦੀਪ ਕੌਰ, ਗੁਰਜੀਤ ਕੌਰ ਤੇ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ‘ਪੀ. ਐੱਚ. ਡੀ. ਫ਼ਾਰ ਐਗਜ਼ੀਕਿਊਟਿਵਜ਼’ ਪ੍ਰੋਗਰਾਮ ਦੀ ਸ਼ੁਰੂਆਤ ਆਪਣੀ ਨੌਕਰੀ ਜਾਂ ਕੰਮਕਾਜ ਨੂੰ... ਅਗਲੀ ਖ਼ਬਰ ਕਲਸ਼ ਯਾਤਰਾ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ-ਕੁਲਦੀਪ ਸਿੰਘ ਸਿੱਧੂਪੁਰ
Ad Position 24
No active advertisement