ਸੂਬਾਈ ਅਧਿਕਾਰੀਆਂ ਵਲੋਂ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਦਾ ਦੌਰਾ
ਮੰਡੀ ਗੋਬਿੰਦਗੜ੍ਹ, 7 ਅਗਸਤ (ਇਕਬਾਲਦੀਪ ਸੰਧੂ)-ਸੂਬਾਈ ਅਧਿਕਾਰੀਆਂ ਨੇ ਮੰਡੀ ਗੋਬਿੰਦਗੜ੍ਹ ਸਥਿਤ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਦਾ ਨਿਰੀਖਣ ਕੀਤਾ। ਵਿਭਾਗ ਦੇ ਸਕੱਤਰ ਜਤਿੰਦਰ ਸ਼ਰਮਾ, ਮਹੇਸ਼ ਸ਼ਰਮਾ ਤੇ ਸੁਦਰਸ਼ਨ ਪਰਾਸ਼ਰ ਨੇ ਸਕੂਲ ਦੇ ਇੰਚਾਰਜ ਅਤੇ ਅਧਿਆਪਕਾਂ ਨਾਲ ਸਕੂਲ ਦੇ ਪ੍ਰਦਰਸ਼ਨ ਬਾਰੇ ਚਰਚਾ ਕੀਤੀ ਅਤੇ ਬੱਚਿਆਂ ਨਾਲ ਸਕੂਲ ਦਾ ਨਿਰੀਖਣ ਕੀਤਾ।
ਮੰਡੀ ਗੋਬਿੰਦਗੜ੍ਹ ਸਥਿਤ ਸ਼ਿਸ਼ੂ ਵਟਿਕਾ ਸਕੂਲ ਦਾ ਨਿਰੀਖਣ ਕਰਨ ਆਈ ਟੀਮ ਦਾ ਸਵਾਗਤ ਕਰਦੇ ਪ੍ਰਬੰਧਕ। ਅਜੀਤ ਤਸਵੀਰ
08-08-2026