07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਸ਼ ਯਾਤਰਾ ਦਾ ਵੱਖ-ਵੱਖ ਪਿੰਡਾਂ ਵਿਚ ਭਰਵਾਂ ਸਵਾਗਤ

ਮੰਡੀ ਗੋਬਿੰਦਗੜ੍ਹ, 7 ਅਗਸਤ (ਇਕਬਾਲਦੀਪ ਸੰਧੂ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਸ਼ੁੱਕਰਵਾਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਸ਼ਰਧਾ ਨਾਲ ਸ਼ੁਰੂ ਹੋਈ। ਇਹ ਯਾਤਰਾ ਨਸਰਾਲੀ, ਭਾਦਲਾ, ਨਿਊਆਂ, ਲੋਹਾਰ ਮਾਜਰਾ, ਡਡਹੇੜੀ, ਭਾਈ ਸੁੱਖਾ ਸਿੰਘ ਕਾਲੋਨੀ ਤੇ ਕੋਟਲਾ ਤੋਂ ਹੁੰਦੀ ਹੋਈ ਤਲਵਾੜਾ ਵਿਖੇ ਪਹੁੰਚੀ, ਜਿਥੇ ਯਾਤਰਾ ਨੇ ਵਿਸ਼ਰਾਮ ਕੀਤਾ।

Ad Position 21
No active advertisement
ਅਜੀਤ ਡੈਸਕ 08-08-2026
ਮੰਡੀ ਗੋਬਿੰਦਗੜ੍ਹ, 7 ਅਗਸਤ (ਇਕਬਾਲਦੀਪ ਸੰਧੂ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਸ਼ੁੱਕਰਵਾਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਸ਼ਰਧਾ ਨਾਲ ਸ਼ੁਰੂ ਹੋਈ। ਇਹ ਯਾਤਰਾ ਨਸਰਾਲੀ, ਭਾਦਲਾ, ਨਿਊਆਂ, ਲੋਹਾਰ ਮਾਜਰਾ, ਡਡਹੇੜੀ, ਭਾਈ ਸੁੱਖਾ ਸਿੰਘ ਕਾਲੋਨੀ ਤੇ ਕੋਟਲਾ ਤੋਂ ਹੁੰਦੀ ਹੋਈ ਤਲਵਾੜਾ ਵਿਖੇ ਪਹੁੰਚੀ, ਜਿਥੇ ਯਾਤਰਾ ਨੇ ਵਿਸ਼ਰਾਮ ਕੀਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੀ ਸੰਗਤ ਵਲੋਂ ਪਾਵਨ ਕਲਸ਼ ਯਾਤਰਾ ਦਾ ਫੁੱਲਾਂ ਤੇ ਪੂਰੀ ਸ਼ਰਧਾ-ਸਤਿਕਾਰ ਨਾਲ ਸਵਾਗਤ ਕੀਤਾ। ਇਸ ਸੰਬੰਧੀ ਸੀਨੀਅਰ ਭਾਜਪਾ ਆਗੂ ਸੰਦੀਪ ਸਿੰਘ ਬੱਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਸਮੁੱਚਾ ਜੀਵਨ ਅਤੇ ਉਨ੍ਹਾਂ ਦੀ ਪਵਿੱਤਰ ਬਾਣੀ ਸਮਾਜ ਨੂੰ ਸਮਾਨਤਾ, ਮਨੁੱਖਤਾ, ਭਾਈਚਾਰੇ ਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਜਾਤ-ਪਾਤ ਅਤੇ ਸਮਾਜਿਕ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖੀ ਏਕਤਾ ਤੇ ਸਰਬ-ਸਾਂਝੀਵਾਲਤਾ ਦਾ ਜੋ ਮਾਰਗ ਦਿਖਾਇਆ, ਉਹ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਾਵਨ ਕਲਸ਼ ਯਾਤਰਾ ਗੁਰੂ ਸਾਹਿਬ ਜੀ ਦੇ ਮਹਾਨ ਵਿਚਾਰਾਂ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਇਕ ਪਵਿੱਤਰ ਉਪਰਾਲਾ ਹੈ। ਉਨ੍ਹਾਂ ਵੱਖ-ਵੱਖ ਪਿੰਡਾਂ ਵਿਚ ਯਾਤਰਾ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕਰਨ ਲਈ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮੰਡਲ ਪ੍ਰਧਾਨ ਸੰਨੀ ਗੋਇਲ, ਸਤਪਾਲ ਸਿੰਘ ਸੱਤਾ, ਯੂਥ ਪ੍ਰਧਾਨ ਜੱਸ ਵਰਮਾ, ਰਮੇਸ਼ ਕੁਮਾਰ ਮੇਸ਼ੀ, ਪੁਨੀਤ ਮਹਾਵਰ, ਰਾਜੀਵ ਸਿੰਗਲਾ, ਦਲੀਪ ਗੁਪਤਾ ਅਤੇ ਵਿਪਨ ਜੈਸਵਾਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ 39ਵਾਂ ਮਹਾਨ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਜੀ. ਪੀ. ਐਸ । ਦੇ ਵਿਦਿਆਰਥੀਆਂ ਨੇ ਸਕੂਲ ਨੇ ਜ਼ੋਨਲ ਖੇਡਾਂ ਵਿਚ 8 ਸੋਨੇ ਸਮੇਤ 18 ਤਗਮੇ ਜਿੱਤੇ
Ad Position 24