ਪਿੰਡ ਘੜਾਮ ਵਿਖੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ
ਦੇਵੀਗੜ੍ਹ, 7 ਅਗਸਤ (ਰਾਜਿੰਦਰ ਸਿੰਘ ਮੌਜੀ)-‘ਆਪ’ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਇਤਿਹਾਸਕ ਪਿੰਡ ਘੜਾਮ ਵਿਖੇ ਪਹੁੰਚ ਕੇ ਡੇਰਾ ਸ਼ਾਹ ਫਾਜ਼ਲ ਪੀਰ ਦੇ ਦਰਬਾਰ ‘ਤੇ ਮੱਥਾ ਟੇਕਿਆ ਤੇ ਇਲਾਕੇ ਦੀ ਸੁਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਸੁਣੇ।
ਦੇਵੀਗੜ੍ਹ, 7 ਅਗਸਤ (ਰਾਜਿੰਦਰ ਸਿੰਘ ਮੌਜੀ)-‘ਆਪ’ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਇਤਿਹਾਸਕ ਪਿੰਡ ਘੜਾਮ ਵਿਖੇ ਪਹੁੰਚ ਕੇ ਡੇਰਾ ਸ਼ਾਹ ਫਾਜ਼ਲ ਪੀਰ ਦੇ ਦਰਬਾਰ ‘ਤੇ ਮੱਥਾ ਟੇਕਿਆ ਤੇ ਇਲਾਕੇ ਦੀ ਸੁਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਸੁਣੇ। ਇਸ ਮੌਕੇ ਰਾਜਾ ਧੰਜੂ ਸਰਪੰਚ, ਗੁਰਮੇਲ ਸਿੰਘ ਬਲਾਕ ਪ੍ਰਧਾਨ, ਹਰਨਾਮ ਸਿੰਘ ਸਰਪੰਚ, ਹਰਪਿੰਦਰ ਚੀਮਾ ‘ਆਪ’ ਸੀਨੀਅਰ ਆਗੂ ਤੋਂ ਇਲਾਵਾ ‘ਆਪ’ ਦੇ ਹੋਰ ਸੀਨੀਅਰ ਆਗੂ, ਸਥਾਨਕ ਸਰਪੰਚ ਪੰਚ, ਪਾਰਟੀ ਵਰਕਰ ਅਤੇ ਭਾਰੀ ਗਿਣਤੀ ਵਿੱਚ ਪਿੰਡ ਘੜਾਮ ਦੇ ਨਿਵਾਸੀ ਹਾਜ਼ਰ ਸਨ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਇਲਾਕੇ ‘ਚ ਹੋ ਰਹੇ ਰਿਕਾਰਡ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਦੀ ਅਗਵਾਈ ਅਤੇ ਬਾਬਾ ਜਗਤਾਰ ਸਿੰਘ ਦੀ ਪ੍ਰੇਰਨਾ ਸਦਕਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਆਖਦਿਆਂ ਕਈ ਪ੍ਰਮੁੱਖ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ‘ਆਪ’ ਪਰਿਵਾਰ ਵਿਚ ਸ਼ਾਮਿਲ ਹੋਏ ਸਾਰੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਾਰਟੀ ਵਿਚ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਸ਼ਾਮਿਲ ਵਾਲਿਆਂ ਵਿਚ ਜਸਮੇਰ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਗੁਰਬਖਸ਼ ਸਿੰਘ ਮੈਂਬਰ, ਗੁਰਤੇਜ ਸਿੰਘ ਮੈਂਬਰ, ਨਿੰਦਰ ਸਿੰਘ ਮੈਂਬਰ, ਟਹਿਲ ਸਿੰਘ, ਗੁਰਵਿੰਦਰ ਸਿੰਘ, ਯਾਦਵਿੰਦਰ ਸਿੰਘ ਤੇ ਹੋਰ ਕਰੀਬ 50 ਤੋਂ ਵੱਧ ਵਿਅਕਤੀਆਂ ‘ਆਪ’ ਵਿਚ ਸ਼ਾਮਿਲ ਹੋਏ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਆਖਿਆ, “ਮਾਨ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਪੰਜਾਬ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਕਰਵਾ ਰਹੀ ਹੈ। ਲੋਕਾਂ ਦਾ ‘ਆਪ’ ਦੀਆਂ ਨੀਤੀਆਂ ‘ਤੇ ਦਿਨ-ਬ-ਦਿਨ ਵੱਧ ਰਿਹਾ ਇਹ ਅਥਾਹ ਵਿਸ਼ਵਾਸ ਹੈ।