11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਰਲਡ ਯੂਨੀਵਰਸਿਟੀ ਦੇ ਸਮਰਜੋਤ ਸਿੰਘ ਦੀ ਅੰਡਰ 21 ਵਿਸ਼ਵ ਕੋਰਫਬਾਲ ਚੈਂਪੀਅਨਸ਼ਿਪ ਲਈ ਚੋਣ

ਫ਼ਤਹਿਗੜ੍ਹ ਸਾਹਿਬ, 11 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀ ਸਮਰਜੋਤ ਸਿੰਘ ਦੀ ਮਲੇਸ਼ੀਆ ਦੇ ਨੀਲਾਈ ਵਿਖੇ ਹੋਣ ਵਾਲੀ ਯੂ-21 ਵਿਸ਼ਵ ਕੋਰਫਬਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਚੋਣ ਹੋਈ ਹੈ। ਸਮਰਜੋਤ ਸਿੰਘ ਦੀ ਇਹ ਪ੍ਰਾਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।

Ad Position 21
No active advertisement
ਅਜੀਤ ਡੈਸਕ 12-08-2026
ਫ਼ਤਹਿਗੜ੍ਹ ਸਾਹਿਬ, 11 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀ ਸਮਰਜੋਤ ਸਿੰਘ ਦੀ ਮਲੇਸ਼ੀਆ ਦੇ ਨੀਲਾਈ ਵਿਖੇ ਹੋਣ ਵਾਲੀ ਯੂ-21 ਵਿਸ਼ਵ ਕੋਰਫਬਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਚੋਣ ਹੋਈ ਹੈ। ਸਮਰਜੋਤ ਸਿੰਘ ਦੀ ਇਹ ਪ੍ਰਾਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇਹ ਉਪਲਬਧੀ ਯੂਨੀਵਰਸਿਟੀ ਵਲੋਂ ਖੇਡਾਂ, ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ। ਸਮਰਜੋਤ ਸਿੰਘ ਨੂੰ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋਫੈਸਰ ਗੁਰਪ੍ਰੀਤ ਸਿੰਘ ਚੀਮਾ ਵਲੋਂ ਕੋਚਿੰਗ ਦਿੱਤੀ ਗਈ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਵਰਲਡ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਰਿਸਰਚ ਡਾ. ਨਵਦੀਪ ਕੌਰ ਅਤੇ ਰਜਿਸਟਰਾਰ ਡਾ. ਤੇਜਬੀਰ ਸਿੰਘ ਨੇ ਸਮਰਜੋਤ ਸਿੰਘ ਨੂੰ ਵਧਾਈ ਦਿੱਤੀ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਨੂੰਨ ਵਿਭਾਗ ਦੇ ਮੁਖੀ ਡਾ. ਅਮੀਤਾ ਕੌਸ਼ਲ ਨੇ ਵੀ ਸਮਰਜੋਤ ਸਿੰਘ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰੋਜ਼ਦੀਪ ਕੌਰ ਨੇ ਚਾਂਦੀ ਤਗਮਾ ਜਿੱਤ ਕੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ-ਦਵਿੰਦਰ ਗਰੇਵਾਲ ਅਗਲੀ ਖ਼ਬਰ ਖੇੜੀ ਮਾਜਰਾ ਦੀ ਪੰਚਾਇਤ ਨੇ ਕਾਵੜ ਯਾਤਰਾ ’ਤੇ ਗਏ ਸੇਵਕਾਂ ਦਾ ਕੀਤਾ ਸਨਮਾਨ
Ad Position 24