13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਰਾਮਦਾਸ ਨਗਰ ਸਰਹਿੰਦ ਵਿਖੇ ਮਹੰਤਾਂ ਨੂੰ 3100 ਰੁਪਏ ਵਧਾਈ ਦੀ ਭੇਟਾ ਦੇਣ ਦਾ ਮਤਾ ਪਾਸ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਕੌਂਸਲਰ ਗੁਰਵਿੰਦਰ ਕੌਰ ਦੀ ਯੋਗ ਅਗਵਾਈ ਦੇ ਸਦਕਾ ਵਾਰਡ ਨੰ. 7 ਦੇ ਮੁਹਤਖਰ ਵਿਅਕਤੀਆਂ ਦੀ ਇਕ ਮੀਟਿੰਗ ਰਾਮਦਾਸ ਨਗਰ ਸਰਹਿੰਦ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 13-08-2026
ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਕੌਂਸਲਰ ਗੁਰਵਿੰਦਰ ਕੌਰ ਦੀ ਯੋਗ ਅਗਵਾਈ ਦੇ ਸਦਕਾ ਵਾਰਡ ਨੰ. 7 ਦੇ ਮੁਹਤਖਰ ਵਿਅਕਤੀਆਂ ਦੀ ਇਕ ਮੀਟਿੰਗ ਰਾਮਦਾਸ ਨਗਰ ਸਰਹਿੰਦ ਵਿਖੇ ਹੋਈ। ਜਿਸ ਵਿਚ ਮਹੰਤਾਂ ਨੂੰ ਵਧਾਈ ਦੇਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਰਾਮਦਾਸ ਨਗਰ ਸਰਹਿੰਦ ਵਿਖੇ ਮਤਾ ਪਾਸ ਕੀਤਾ ਗਿਆ ਕਿ ਮਹੰਤਾਂ ਨੂੰ ਖ਼ੁਸ਼ੀ ਸਮੇਂ 3100 ਰੁਪਏ ਵਧਾਈ ਦੀ ਭੇਟਾ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਇੰਚਾਰਜ ਬਲਦੇਵ ਸਿੰਘ ਭੱਲਮਾਜਰਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਮਹੰਤਾਂ ਨੂੰ ਜੋ ਵਧਾਈ ਦਿੱਤੀ ਜਾਂਦੀ ਹੈ, ਉਹ ਪਰਿਵਾਰ ਨੂੰ ਮਜਬੂਰ ਕਰਕੇ ਲਈ ਜਾਂਦੀ ਹੈ, ਜਿਸ ਕਾਰਨ ਕਈ ਵਾਰ ਪਰਿਵਾਰਾਂ ਦੀ ਖ਼ੁਸ਼ੀ ਫਿੱਕੀ ਪੈ ਜਾਂਦੀ ਹੈ। ਇਸ ਲਈ ਨਗਰ ਨਿਵਾਸੀਆਂ ਵਲੋਂ ਸਰਬ ਸੰਮਤੀ ਦੇ ਨਾਲ ਮਤਾ ਪ੍ਰਵਾਨ ਕੀਤਾ ਗਿਆ ਹੈ ਕਿ ਮਹੰਤਾਂ ਨੂੰ ਖ਼ੁਸ਼ੀ ਸਮੇਂ 3100 ਰੁਪਏ ਵਧਾਈ ਦੀ ਭੇਟਾ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਰਡ ਇੰਚਾਰਜ ਬਲਦੇਵ ਸਿੰਘ ਭੱਲਮਾਜਰਾ, ਕੌਂਸਲਰ ਗੁਰਵਿੰਦਰ ਕੌਰ, ਰਿਟਾਇਰਡ ਐਸ.ਡੀ.ਓ. ਬਲਦੇਵ ਸਿੰਘ ਅਤੇ ਜਗਪਾਲ ਸਿੰਘ, ਸਵਾਮੀ ਰਣਜੀਤ ਸਿੰਘ, ਮਾਸਟਰ ਦਰਸ਼ਨ ਸਿੰਘ, ਧਰਮ ਸਿੰਘ ਜੇ.ਈ, ਦਰਬਾਰਾ ਸਿੰਘ ਕਲੇਰਾਂ, ਸੰਤ ਰਾਮ ਜੇ.ਈ, ਬਲਵਿੰਦਰ ਸਿੰਘ ਮੀਰਪੁਰ, ਅਮਰਜੀਤ ਸਿੰਘ, ਮੈਨੇਜਰ ਗੁਰਦੇਵ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਵਾਰਡ ਵਾਸੀ ਵੀ ਹਾਜ਼ਰ ਸਨ। ਇਸ ਮੌਕੇ ਉਕਤ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਵੀ ਭੇਜੀ ਗਈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਮਮਤਾ ਦਿਵਸ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ‘100 ਡੇ’ ਸਮਾਰਟ ਪ੍ਰੋਗਰਾਮ ਕਰਵਾਇਆ
Ad Position 24