19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲਾਇਨਜ਼ ਕਲੱਬ ਸੁਪਰੀਮ ਵਲੋਂ ਮੁਫ਼ਤ ਸ਼ੂਗਰ ਤੇ ਬਲੱਡ ਪ੍ਰੈੱਸ਼ਰ ਜਾਂਚ ਕੈਂਪ

ਮੰਡੀ ਗੋਬਿੰਦਗੜ੍ਹ, 18 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਕਲੱਬ ਦੇ ਪ੍ਰਧਾਨ ਅਨੰਦ ਪਨੇਸਰ ਦੀ ਅਗਵਾਈ ਹੇਠ ਮੁਫ਼ਤ ਮੈਗਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਚੈੱਕਅਪ ਕੈਂਪ ਲਗਾਇਆ। ਕੈਂਪ ਵਿਚ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਡਾ.

Ad Position 21
No active advertisement
ਅਜੀਤ ਡੈਸਕ 19-08-2026
ਮੰਡੀ ਗੋਬਿੰਦਗੜ੍ਹ, 18 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਕਲੱਬ ਦੇ ਪ੍ਰਧਾਨ ਅਨੰਦ ਪਨੇਸਰ ਦੀ ਅਗਵਾਈ ਹੇਠ ਮੁਫ਼ਤ ਮੈਗਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਚੈੱਕਅਪ ਕੈਂਪ ਲਗਾਇਆ। ਕੈਂਪ ਵਿਚ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਸ਼ਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਕੌਸ਼ਲ ਨੇ ਕਿਹਾ ਕਿ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ ਤੇ ਤੰਦਰੁਸਤ ਰਹਿਣ ਲਈ ਸਮੇਂ-ਸਮੇਂ ’ਤੇ ਸਿਹਤ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸ਼ੂਗਰ ਤੋਂ ਬਚਾਅ ਲਈ ਖ਼ੁਰਾਕ ਵਿਚ ਲੋੜੀਂਦੇ ਬਦਲਾਅ ਕਰਨ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਕਲੱਬ ਪ੍ਰਧਾਨ ਅਨੰਦ ਪਨੇਸਰ ਨੇ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ 321-ਐਫ ਦੇ ਪਹਿਲੇ ਵਾਈਸ ਜ਼ਿਲ੍ਹਾ ਗਵਰਨਰ ਲਾਇਨ ਨਰੇਸ਼ ਕੁਮਾਰ ਗੋਇਲ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ। ਕੈਂਪ ਦੌਰਾਨ ਕਰੀਬ 68 ਵਿਅਕਤੀਆਂ ਦੇ ਸ਼ੂਗਰ ਲੈਵਲ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ। ਇਸ ਮੌਕੇ ਸਕੱਤਰ ਵਿਨੋਦ ਕੁਮਾਰ, ਖ਼ਜ਼ਾਨਚੀ ਨਿਰਮਲ ਵਰਮਾ, ਜੋਗਿੰਦਰ ਸਿੰਘ ਮੈਣੀ, ਭੁਪਿੰਦਰ ਸ਼ਰਮਾ, ਆਤਮਾ ਰਾਮ ਬੱਸੀ, ਰਾਜ ਜਿੰਦਲ, ਐਚ.ਪੀ.ਐਸ. ਕੋਛੜ, ਜਗਮੇਲ ਸਿੰਘ ਮਠਾੜੂ, ਮਹੇਸ਼ ਪਾਠਕ, ਜ਼ੈਡ. ਸੀ. ਪਰਵੀਨ ਸਿੰਗਲਾ, ਅਨਿਲ ਅਗਰਵਾਲ, ਬ੍ਰਿਜ ਬਿਹਾਰੀ ਗੁਪਤਾ, ਨਿਰਮਲ ਗੁਪਤਾ, ਰਾਜ ਸਿੰਘ, ਵਿਜੇ ਭੱਲਾ, ਗੁਰਮੀਤ ਵਿਜ, ਰਾਮ ਸਿੰਘ, ਤੁਲਸੀ ਰਾਮ ਗੁਪਤਾ, ਗੁਰਪਾਲ ਸਿੰਘ, ਸੁਭਾਸ਼ ਸੁਖੇਜਾ, ਅਸ਼ੋਕ ਗੁਪਤਾ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਰਨਦੀਪ ਕੌਰ ਖੰਨਾ ਵਲੋਂ ਅਮਲੋਹ ਦੇ ਪਿੰਡਾਂ ਵਿਚ ਮਹਿਲਾਵਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
Ad Position 24