ਰੰਗਲਾ ਪੰਜਾਬ ਮੁਹਿੰਮ ਤਹਿਤ ਬਲਾਕ ਖੇੜਾ ਦੇ 28 ਪਿੰਡਾਂ ਦਾ 1.71 ਕਰੋੜ ਰੁਪਏ ਨਾਲ ਹੋਵੇਗਾ ਸਰਬਪੱਖੀ ਵਿਕਾਸ-ਵਿਧਾਇਕ ਲਖਵੀਰ ਸਿੰਘ ਰਾਏ
ਫ਼ਤਹਿਗੜ੍ਹ ਸਾਹਿਬ, 20 ਅਗਸਤ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਖੇੜਾ ਵਿਖੇ ‘ਰੰਗਲਾ ਪੰਜਾਬ’ ਮੁਹਿੰਮ ਤਹਿਤ 28 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ 71 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਫ਼ਤਹਿਗੜ੍ਹ ਸਾਹਿਬ, 20 ਅਗਸਤ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਖੇੜਾ ਵਿਖੇ ‘ਰੰਗਲਾ ਪੰਜਾਬ’ ਮੁਹਿੰਮ ਤਹਿਤ 28 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ 71 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਵਿਧਾਇਕ ਰਾਏ ਨੇ ਦੱਸਿਆ ਕਿ ਪਿੰਡ ਮਾਨੂੰਪੁਰ ਵਿਖੇ ਆਂਗਣਵਾੜੀ ਸੈਂਟਰ ਦੀ ਕੰਧ ਅਤੇ ਛੱਤ ਲਈ 3 ਲੱਖ ਰੁਪਏ, ਰਾਮਪੁਰ ਵਿਖੇ ਕਮਿਊਨਿਟੀ ਸੈਂਟਰ ਲਈ 5 ਲੱਖ, ਪਾਰਕ ਟਰੈਕ ਲਈ 3.50 ਲੱਖ ਅਤੇ ਧਰਮਸ਼ਾਲਾ ਲਈ 3 ਲੱਖ ਰੁਪਏ, ਰਾਮਪੁਰ ਨੌ ਦੇ ਸੁਵਿਧਾ ਕੇਂਦਰ ਲਈ 3 ਲੱਖ ਅਤੇ ਸੀਵਰੇਜ ਲਈ 2 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਪਿੰਡ ਸੱਦੋਮਾਜਰਾ ਨੂੰ 8 ਲੱਖ, ਸ਼ਮਸ਼ੇਰ ਨਗਰ ਨੂੰ 3.50 ਲੱਖ, ਪਿੰਡ ਸਿੰਧੜਾ ਲਈ 4 ਲੱਖ ਰੁਪਏ, ਪਿੰਡ ਜਲਵੇੜੀ ਗਹਿਲਾਂ ਲਈ 5 ਲੱਖ ਅਤੇ ਪਿੰਡ ਜਲਵੇੜਾ ਲਈ 5.50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਵਿਧਾਇਕ ਨੇ ਦੱਸਿਆ ਕਿ ਇਸ ਲੜੀ ਤਹਿਤ ਪਿੰਡ ਕੋਟਲਾ ਭਾਈਕਾ ਦੇ ਛੱਪੜ ਦੀ ਰੈਨੋਵੇਸ਼ਨ ਲਈ 2 ਲੱਖ ਰੁਪਏ, ਖੇੜੀ ਭਾਈ ਕੀ ਨੂੰ 10 ਲੱਖ ਰੁਪਏ, ਹਰੀਪੁਰ ਹੱਡਾ ਰੋੜੀ ਦੇ ਰਸਤੇ ਲਈ 05 ਲੱਖ ਰੁਪਏ, ਪਿੰਡ ਧੀਰਪੁਰ ਲਈ 10 ਲੱਖ, ਪਿੰਡ ਬੀਬੀਪੁਰ ਵਿਖੇ ਸ਼ਹੀਦ ਮਨਪ੍ਰੀਤ ਸਿੰਘ ਦੀ ਯਾਦ ਵਿਚ ਯਾਦਗਾਰੀ ਗੇਟ ਲਈ 3 ਲੱਖ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀ ਖ਼ੁਰਦ ਲਈ 4 ਲੱਖ ਰੁਪਏ, ਪਿੰਡ ਭੈਰਂੋਪੁਰ ਲਈ 11 ਲੱਖ ਰੁਪਏ, ਪਿੰਡ ਭੈਣੀ ਕਲਾਂ ਲਈ 05 ਲੱਖ ਰੁਪਏ, ਭਗੜਾਣਾ ਬੱਸ ਸਟੈਂਡ ਤੇ ਇੰਟਰਲਾਕ ਟਾਈਲਾਂ ਲਈ 10 ਲੱਖ ਰੁਪਏ, ਬਲਾੜੀ ਕਲਾਂ ਲਈ 7 ਲੱਖ ਰੁਪਏ ਅਤੇ ਬਲਾੜੀ ਖ਼ੁਰਦ ਲਈ 2 ਲੱਖ ਰੁਪਏ ਤੇ ਪਿੰਡ ਬਲਾੜਾ ਲਈ 7.50 ਲੱਖ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਡਾਲੀ ਆਲਾ ਸਿੰਘ ਦੇ ਵਿਕਾਸ ਕੰਮਾਂ ਲਈ 12 ਲੱਖ ਰੁਪਏ, ਪਿੰਡ ਲੋਹਾ ਖੇੜੀ ਲਈ 4 ਲੱਖ, ਪਿੰਡ ਮੰਡੋਫਲ ਲਈ 5 ਲੱਖ, ਸਲੇਮਪੁਰ ਤੋਂ ਚੋਲਟੀ ਖੇੜੀ ਇੰਟਰਲਾਕ ਟਾਈਲ ਲਈ 5 ਲੱਖ ਜਨਰਲ ਧਰਮਸ਼ਾਲਾ ਦੀ ਉਸਾਰੀ ਲਈ 2 ਲੱਖ 50 ਹਜ਼ਾਰ ਰੁਪਏ ਜਾਰੀ ਕੀਤੇ ਹਨ। ਵਿਧਾਇਕ ਰਾਏ ਨੇ ਦੱਸਿਆ ਕਿ ਇਨ੍ਹਾਂ ਗਰਾਂਟਾਂ ਨਾਲ ਪਿੰਡਾਂ ਵਿਚ ਗਲੀਆਂ-ਨਾਲੀਆਂ, ਇੰਟਰਲਾਕ ਟਾਈਲਾਂ, ਸੀਵਰੇਜ, ਪਾਰਕਾਂ, ਖੇਡ ਮੈਦਾਨਾਂ, ਓਪਨ ਜਿੰਮਾਂ, ਧਰਮਸ਼ਾਲਾਵਾਂ, ਸ਼ਮਸ਼ਾਨਘਾਟਾਂ, ਆਂਗਣਵਾੜੀ ਸੈਂਟਰਾਂ ਅਤੇ ਹੋਰ ਲੋੜੀਂਦੇ ਬੁਨਿਆਦੀ ਢਾਂਚੇ ਦੇ ਕੰਮ ਕਰਵਾਏ ਜਾਣਗੇ। ਇਸ ਮੌਕੇ ਬਲਾਕ ਸੰਮਤੀ ਖੇੜਾ ਦੀ ਚੇਅਰਮੈਨ ਅਤੇ ‘ਆਪ’ ਆਗੂ ਹਰਮੇਸ਼ ਪੂਨੀਆ ਵਲੋਂ ਵਿਧਾਇਕ ਰਾਏ ਨੂੰ ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫਲ, ਬਿਕਰਮ ਵਿੱਕੀ, ਬਿੱਕਰ ਰਜਿੰਦਰਗੜ੍ਹ, ਮਨਦੀਪ ਪੋਲਾ, ਸਤੀਸ਼ ਲਟੋਰ, ਮਾਨਵ ਟਿਵਾਣਾ ਸਮੇਤ ਪਿੰਡਾਂ ਦੇ ਪੰਚ, ਸਰਪੰਚ ਆਦਿ ਵੀ ਹਾਜ਼ਰ ਸਨ।