ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਰਜਵਾਹੇ ਦੀ ਖ਼ਰਾਬ ਸੜਕ ਬਣੀ ਆਫ਼ਤ
ਸੜਕ ਬਣਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਰਾਹਗੀਰ ਪ੍ਰੇਸ਼ਾਨ
ਖਮਾਣੋਂ, 20 ਅਗਸਤ (ਜੋਗਿੰਦਰ ਪਾਲ)-ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੇ ਆਮ ਰਾਹਗੀਰਾਂ ਨੂੰ ਖੰਨਾ ਤੋਂ ਵਾਇਆ ਖਮਾਣੋਂ, ਰੋਪੜ ਜ਼ਿਲ੍ਹੇ ਦੇ ਪਿੰਡਾਂ ਤੱਕ ਰਜਵਾਹੇ (ਸੂਏ) ਦੇ ਨਾਲ-ਨਾਲ ਜਾਂਦੀ ਮੁੱਖ ਸੜਕ ਦੀ ਖਸਤਾ ਹਾਲਤ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚ ਪਏ ਵੱਡੇ-ਵੱਡੇ ਛੱਪੜ ਨੁਮਾ ਟੋਏ, ਚਿੱਕੜ ਤੇ ਖਿੱਲਰੇ ਪੱਥਰ ਸ਼ਰਧਾਲੂਆਂ ਦੀ ਖ਼ੱਜਲ-ਖ਼ੁਆਰੀ ਦਾ ਕਾਰਨ ਬਣੇ ਹੋਏ ਹਨ।
ਖ਼
ਖ਼ਸਤਾ ਅਤੇ ਚਿੱਕੜ ਵਾਲੀ ਸੜਕ ਵਿਚੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂ। ਅਜੀਤ ਤਸਵੀਰ
21-08-2026
ਖਮਾਣੋਂ, 20 ਅਗਸਤ (ਜੋਗਿੰਦਰ ਪਾਲ)-ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੇ ਆਮ ਰਾਹਗੀਰਾਂ ਨੂੰ ਖੰਨਾ ਤੋਂ ਵਾਇਆ ਖਮਾਣੋਂ, ਰੋਪੜ ਜ਼ਿਲ੍ਹੇ ਦੇ ਪਿੰਡਾਂ ਤੱਕ ਰਜਵਾਹੇ (ਸੂਏ) ਦੇ ਨਾਲ-ਨਾਲ ਜਾਂਦੀ ਮੁੱਖ ਸੜਕ ਦੀ ਖਸਤਾ ਹਾਲਤ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚ ਪਏ ਵੱਡੇ-ਵੱਡੇ ਛੱਪੜ ਨੁਮਾ ਟੋਏ, ਚਿੱਕੜ ਤੇ ਖਿੱਲਰੇ ਪੱਥਰ ਸ਼ਰਧਾਲੂਆਂ ਦੀ ਖ਼ੱਜਲ-ਖ਼ੁਆਰੀ ਦਾ ਕਾਰਨ ਬਣੇ ਹੋਏ ਹਨ। ਦੂਰ-ਦੁਰਾਡੇ ਤੋਂ ਪੈਦਲ, ਸਾਈਕਲਾਂ, ਰਿਕਸ਼ਾ-ਰੇਹੜੀਆਂ ਤੇ ਹੋਰ ਵਾਹਨਾਂ ਰਾਹੀਂ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਵਾਉਣ ਜਾ ਰਹੇ ਸ਼ਰਧਾਲੂਆਂ ਨੂੰ ਇਸ ਰਸਤੇ ਤੋਂ ਲੰਘਣ ਸਮੇਂ ਭਾਰੀ ਮੁਸ਼ਕਿਲ ਆ ਰਹੀ ਹੈ। ਬਰਸਾਤ ਦੇ ਦਿਨਾਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਤੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪ੍ਰਸ਼ਾਸਨ ਵਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਤਾਂ ਕਰ ਦਿੱਤਾ ਗਿਆ ਹੈ ਪਰ ਇਸ ਦੀ ਰਫ਼ਤਾਰ ਬਹੁਤ ਸੁਸਤ ਦੱਸੀ ਜਾ ਰਹੀ ਹੈ। ਸੜਕ ’ਤੇ ਬਜਰੀ ਅਤੇ ਪੱਥਰ ਸੁੱਟ ਕੇ ਛੱਡ ਦਿੱਤੇ ਜਾਣ ਕਾਰਨ ਪੈਦਲ ਸ਼ਰਧਾਲੂਆਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਮੁਸ਼ਕਿਲ ਹੋਰ ਵਧ ਗਈ ਹੈ। ਇਲਾਕਾ ਨਿਵਾਸੀਆਂ ਤੇ ਸ਼ਰਧਾਲੂਆਂ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਕੰਮ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇ ਤੇ ਉਦੋਂ ਤੱਕ ਆਵਾਜਾਈ ਸੁਚਾਰੂ ਰੱਖਣ ਲਈ ਅਸਥਾਈ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਸੜਕ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਅਧੀਨ ਆਉਂਦੀ ਹੈ, ਇਸ ਦੇ ਬਾਵਜੂਦ ਕੰਮ ਦੀ ਹੌਲੀ ਰਫ਼ਤਾਰ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੇ ਸਵਾਲ ਉਠਾਇਆ ਕਿ ਜਦੋਂ ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਇਸ ਰਸਤੇ ਰਾਹੀਂ ਮਾਤਾ ਨੈਣਾਂ ਦੇਵੀ ਤੇ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਇਸ ਸਮੱਸਿਆ ਵੱਲ ਕਦੋਂ ਗੰਭੀਰਤਾ ਨਾਲ ਧਿਆਨ ਦੇਵੇਗਾ?। ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਕੰਮ ਜਲਦ ਤੋਂ ਜਲਦ ਨੇਪਰੇ ਚਾੜ੍ਹ ਕੇ ਸ਼ਰਧਾਲੂਆਂ ਨੂੰ ਰਾਹਤ ਦਿੱਤੀ ਜਾਵੇ।