22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਿਕਰਾਂਤ ਕੁਮਾਰ ਤੇ ਜਸਦੀਪ ਸੋਖਲ ਵਾਸੀ ਇਟਲੀ ਨੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ। ਵਸਤੂਆਂ ਦੀਆਂ ਵਧਾਈਆਂ ਕੀਮਤਾਂ ਵਾਪਸ ਲਵੇ ਕੇਂਦਰ ਸਰਕਾਰ - ਟੌਹੜਾ

ਭਾਦਸੋਂ, 21 ਅਗਸਤ (ਪ੍ਰਦੀਪ ਦੰਦਰਾਲਾ)-ਕੇਂਦਰ ਦੀ ਸੱਤਾਧਾਰੀ ਸਰਕਾਰ ਵਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਖੰਡ ਤੇ ਗੁੜ ਦੀਆਂ ਵਧਾਈਆਂ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਟੌਹੜਾ ਨੇ ਇਥੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 22-08-2026
ਭਾਦਸੋਂ, 21 ਅਗਸਤ (ਪ੍ਰਦੀਪ ਦੰਦਰਾਲਾ)-ਕੇਂਦਰ ਦੀ ਸੱਤਾਧਾਰੀ ਸਰਕਾਰ ਵਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਖੰਡ ਤੇ ਗੁੜ ਦੀਆਂ ਵਧਾਈਆਂ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਟੌਹੜਾ ਨੇ ਇਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤੂਆਂ ਦੀਆਂ ਨਿੱਤ ਵਧਦੇ ਰੇਟਾਂ ਨੇ ਆਮ ਲੋਕਾਂ ਦੇ ਜੀਵਨ ਵਿਚ ਬਹੁਤ ਵੱਡੀ ਉਥਲ ਪੁਥਲ ਪੈਦਾ ਕਰ ਦਿੱਤੀ ਹੈ, ਜਿਸ ਕਰਕੇ ਸਾਧਾਰਨ ਪਰਿਵਾਰ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਜਿਸ ਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ। ਟੌਹੜਾ ਨੇ ਅੱਗੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੱਤਾ ਵਿਚ ਸੀ ਉਦੋਂ ਕਾਂਗਰਸ ਵਲੋਂ ਹਰ ਵਰਗ ਦਾ ਖ਼ਿਆਲ ਰੱਖ ਕੇ ਮਹਿੰਗਾਈ ਬਾਰੇ ਸੋਚਿਆ ਜਾਂਦਾ ਸੀ ਪਰ ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ ਉਨ੍ਹਾਂ ਨੇ ਹਮੇਸ਼ਾ ਹੀ ਵੱਡੇ ਲੋਕਾਂ ਲਈ ਸੋਚਿਆ ਹੈ ਤੇ ਹੇਠਲੇ ਪੱਧਰ ’ਤੇ ਰਹਿ ਰਹੇ ਲੋਕਾਂ ਲਈ ਕੋਈ ਵੀ ਯੋਜਨਾ ਨਹੀਂ ਬਣਾਈ ਹੈ। ਅੱਜ ਵਧ ਰਹੀ ਖੰਡ ਦੀ ਕੀਮਤ ਨੇ ਲੋਕਾਂ ਦੇ ਜੀਵਨ ਵਿਚ ਨਿਰਾਸ਼ਤਾ ਪੈਦਾ ਕਰ ਦਿੱਤੀ ਹੈ ਤੇ ਸਰਕਾਰ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਜੇਕਰ ਇਹ ਕੀਮਤਾਂ ਘੱਟ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿਚ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦ ਦੇ ਸੱਦੇ ਦਾ ਪੇਂਡੂ ਇਲਾਕਿਆਂ ਵਿਚ ਰਿਹਾ ਮਿਲਿਆ ਜੁਲਿਆ ਜਿਹਾ ਅਸਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਬੰਦ ਦਾ ਪੂਰਨ ਸਮਰਥਨ
Ad Position 24