21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਰਾਜਪੁਰਾ ’ ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਰਾਜਪੁਰਾ, 21 ਅਗਸਤ (ਰਣਜੀਤ ਸਿੰਘ, ਜੀ. ਪੀ.

Ad Position 21
No active advertisement
ਅਜੀਤ ਡੈਸਕ 22-08-2026
ਰਾਜਪੁਰਾ, 21 ਅਗਸਤ (ਰਣਜੀਤ ਸਿੰਘ, ਜੀ. ਪੀ. ਸਿੰਘ)-ਰਾਜਪੁਰਾ ਵਿਖੇ ਬੰਦ ਨੂੰ ਪੂਰਨ ਹੁੰਗਾਰਾ ਮਿਲਿਆ ਹੈ ਤੇ ਸਮੁੱਚੇ ਬਜਾਰਾਂ ਵਿਚ ਪੂਰੀ ਤਰ੍ਹਾਂ ਨਾਲ ਬੇਰੌਣਕੀ ਛਾਈ ਹੋਈ ਸੀ। ਪੈਟਰੋਲ ਪੰਪ, ਬੈਂਕ ਤੇ ਹੋਰ ਅਦਾਰੇ ਬੰਦ ਰਹੇ। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਨਾਮਾਤਰ ਰਹੀ। ਗਗਨ ਚੌਕ ਸੰਘਰਸ਼ ਦਾ ਕੇਂਦਰ ਬਣਿਆ ਰਿਹਾ ਜਿਥੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ, ਕਿਸਾਨ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਸਮੇਤ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗਗਨ ਚੌਕ ਦੇ ਹਰ ਪਾਸੇ ਨੂੰ ਜਾਣ ਵਾਲੇ ਰਸਤੇ ਜੇ. ਸੀ. ਬੀ. ਮਸ਼ੀਨਾਂ ਤੇ ਹੋਰ ਵਾਹਨ ਲਾ ਕੇ ਪੂਰੀ ਤਰ੍ਹਾਂ ਨਾਲ ਆਵਾਜਾਈ ਠੱਪ ਕੀਤੀ ਹੋਈ ਸੀ। ਬਾਜ਼ਾਰਾਂ ਵਿਚ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਫਿਰਦੇ ਰਹੇ ਅਤੇ ਬਾਅਦ ਦੁਪਹਿਰ 2 ਵਜਦੇ ਹੀ ਦੁਕਾਨਾਂ ਦੇ ਸ਼ਟਰ ਚੁੱਕ ਦਿੱਤੇ ਗਏ। ਇਸ ਸੰਬੰਧੀ ਕੌਮੀ ਇਨਸਾਫ ਮੋਰਚੇ ਦੇ ਆਗੂ ਜਸਵਿੰਦਰ ਸਿੰਘ ਰਾਜਪੁਰਾ, ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਬਰਜਿੰਦਰ ਸਿੋੰਘ ਪਰਵਾਨਾਂ, ਜਥੇਦਾਰ ਸੁਰਜੀਤ ਸਿੰਘ ਗੜੀ, ਕਿਸਾਨ ਆਗੂ ਮਾਨ ਸਿੰਘ ਰਾਜਪੁਰਾ ਤੇ ਜਗਦੀਪ ਸਿੰਘ ਅਲੂਣਾ ਵੱਖ-ਵੱਖ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪੰਜਾਬੀਆਂ ਤੇ ਖਾਸ ਤੌਰ ֹ’ ਤੇ ਸਿੱਖਾਂ ਨਾਲ ਸ਼ਰੇਆਮ ਧੱਕਾਸ਼ਾਹੀ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲਾਂ ’ਚੋਂ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸਾਬਕਾ ਕੌਂਸਲਰ ਜ਼ਸਵੀਰ ਸਿੰਘ ਜੱਸੀ, ਭੂਪਿੰਦਰ ਸਿੰਘ ਗੋਲੂ, ਬਲਵਿੰਦਰ ਸਿਘ ਨੇਪਰਾਂ, ਸੁਰਿੰਦਰ ਸਿੰਘ ਘੁਮਾਣਾ, ਅਮਰਿੰਦਰ ਸਿੰਘ ਹਾਸ਼ਮਪੁਰ, ਪਰਮਜੀਤ ਸਿੰਘ ਮਾਹੀ ਕਿਸਾਨ ਆਗੂ ਗੁਰਮੀਤ ਸਿੰਘ ਘਨੌਰ, ਹਰਮੀਤ ਸਿਘ ਸੁਰਲ ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ’ਤੇ ਇਲਾਕੇ ਦੀਆਂ ਮਾਰਕੀਟਾਂ ਰਹੀਆਂ ਬੰਦ ਅਗਲੀ ਖ਼ਬਰ ਬੰਦ ਦੇ ਸੱਦੇ ’ਤੇ ਸਨੌਰ ਮੁਕੰਮਲ ਬੰਦ
Ad Position 24