22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਦੇ ਡਾ. ਅਜੈ ਸਿੰਘ ਦੀ ਪੁਸਤਕ ਲੋਕ ਅਰਪਣ

ਫ਼ਤਹਿਗੜ੍ਹ ਸਾਹਿਬ, 21 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੈ ਸਿੰਘ ਦੀ ਪੁਸਤਕ ‘ਗਲੂਟਨ-ਫ੍ਰੀ ਫੂਡ ਰੈਵੋਲਿਊਸ਼ਨ ਫਰੌਮ ਫਾਰਮੂਲੇਸ਼ਨ ਟੂ ਮਾਰਕੀਟ ਟ੍ਰੈਂਡਜ਼’ ਲੋਕ ਅਰਪਣ ਕੀਤੀ।

Ad Position 21
No active advertisement
ਮਾਤਾ ਗੁਜਰੀ ਕਾਲਜ ਵਿਖੇ ਡਾ. ਅਜੈ ਸਿੰਘ ਦੀ ਪੁਸਤਕ ਰਿਲੀਜ਼ ਕਰਦੇ ਹੋਏ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਅਤੇ ਹੋਰ। ਅਜੀਤ ਤਸਵੀਰ 22-08-2026
ਫ਼ਤਹਿਗੜ੍ਹ ਸਾਹਿਬ, 21 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੈ ਸਿੰਘ ਦੀ ਪੁਸਤਕ ‘ਗਲੂਟਨ-ਫ੍ਰੀ ਫੂਡ ਰੈਵੋਲਿਊਸ਼ਨ ਫਰੌਮ ਫਾਰਮੂਲੇਸ਼ਨ ਟੂ ਮਾਰਕੀਟ ਟ੍ਰੈਂਡਜ਼’ ਲੋਕ ਅਰਪਣ ਕੀਤੀ। ਕਾਲਜ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਵਲੋਂ ਪੁਸਤਕ ਨੂੰ ਰਿਲੀਜ਼ ਕੀਤਾ। ਇਹ ਪੁਸਤਕ ਡਾ. ਅਜੈ ਸਿੰਘ ਜੀ. ਜੇ. ਯੂ. ਐੱਸ. ਟੀ., ਹਿਸਾਰ ਤੋਂ ਡਾ. ਆਸਥਾ ਦੀਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਬੀ. ਐੱਸ. ਸੂਚ ਦੀ ਸੰਪਾਦਕੀ ਹੇਠ ਤਿਆਰ ਕੀਤੀ ਗਈ ਹੈ ਅਤੇ ਵਿਸ਼ਵ ਪ੍ਰਸਿੱਧ ਸੀ. ਆਰ. ਸੀ. ਪ੍ਰੈੱਸ, ਟੇਲਰ ਐਂਡ ਫਰਾਂਸਿਸ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਵਲੋਂ ਲਿਖੇ ਕੁੱਲ 18 ਅਧਿਆਇ ਸ਼ਾਮਿਲ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਪੁਸਤਕ ਦੀ ਸੰਪਾਦਕੀ ਟੀਮ ਤੇ ਵਿਸ਼ੇਸ਼ ਤੌਰ ’ਤੇ ਮੁੱਖ ਸੰਪਾਦਕ ਡਾ. ਅਜੈ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਸਤਕ ਫੂਡ ਸਾਇੰਸ, ਨਿਊਟ੍ਰੀਸ਼ਨ ਤੇ ਸਿਹਤ ਦੇ ਖੇਤਰ ਨਾਲ ਜੁੜੇ ਖੋਜ ਕਰਤਾਵਾਂ, ਵਿਦਿਆਰਥੀਆਂ ਤੇ ਇੰਡਸਟਰੀ ਮਾਹਿਰਾਂ ਲਈ ਇਕ ਮਹੱਤਵਪੂਰਨ ਸੰਦਰਭ ਸਰੋਤ ਸਾਬਤ ਹੋਵੇਗੀ। ਡਾ. ਅਜੈ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਗਲੂਟਨ-ਫ੍ਰੀ ਭੋਜਨ ਦੇ ਖੇਤਰ ਨਾਲ ਸੰਬੰਧਿਤ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਇਸ ਵਿਚ ਬਾਜ਼ਾਰ ਵਿਚ ਉਪਲਬਧ ਗਲੂਟਨ-ਫ੍ਰੀ ਉਤਪਾਦਾਂ, ਨਵੀਨਤਮ ਖੋਜਾਂ ਅਤੇ ਉਤਪਾਦ ਤਿਆਰ ਕਰਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਸ਼ਿਦ ਰਸ਼ੀਦ, ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ, ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਅਨਵਰ, ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਸੰਤੋਸ਼ ਕੁਮਾਰ, ਡਾ. ਸੰਦੀਪ ਕੁਮਾਰ ਸਿੰਘ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਸਦਭਾਵਨਾ ਦਿਵਸ ਮਨਾਇਆ ਅਗਲੀ ਖ਼ਬਰ ‘ ਪੰਜਾਬ ਬੰਦ ’ ਦੇ ਸੱਦੇ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਮਿਲਿਆ ਭਰਵਾਂ ਹੁੰਗਾਰਾ
Ad Position 24