ਸੂਬਾ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ-ਕੈਬਨਿਟ ਮੰਤਰੀ ਸੌਂਦ
ਖਮਾਣੋਂ, 22 ਅਗਸਤ (ਮਨਮੋਹਣ ਸਿੰਘ ਕਲੇਰ)-ਸੂਬਾ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਹੈ। ਜਿਸ ਦੇ ਤਹਿਤ ਸੂਬੇ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ।
ਖਮਾਣੋਂ, 22 ਅਗਸਤ (ਮਨਮੋਹਣ ਸਿੰਘ ਕਲੇਰ)-ਸੂਬਾ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਹੈ। ਜਿਸ ਦੇ ਤਹਿਤ ਸੂਬੇ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ‘ਆਪ’ ਆਗੂ ਸੁਰਜੀਤ ਸਿੰਘ ਕਾਲੇਵਾਲ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਦੀ ਕੜੀ ਤਹਿਤ ਅਸੀਂ ਅੱਗੇ ਵੱਧ ਰਹੇ ਹਾਂ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁੜ ਰੰਗਲਾ ਪੰਜਾਬ ਬਣ ਜਾਵੇਗਾ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਹਲਕੇ ਦੇ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ’ਚ ਉਹ ਕੰਮ ਕੀਤੇ ਹਨ, ਜੋ ਪਿਛਲੀ ਕਿਸੇ ਸਰਕਾਰ ਨੇ ਸੋਚੇ ਤੱਕ ਨਹੀਂ ਸਨ। ਜਿਨ੍ਹਾਂ ’ਚ ਮਾਵਾਂ ਭੈਣ ਸਤਿਕਾਰ ਯੋਜਨਾ ਤਹਿਤ ਉਨ੍ਹਾਂ ਦੇ ਖਾਤਿਆਂ ’ਚ ਹਜ਼ਾਰ-ਹਜ਼ਾਰ ਰੁਪਏ ਪਾਉਣ, ਮੁਫ਼ਤ ਬਿਜਲੀ, ਮੁਫ਼ਤ ਤੀਰਥ ਯਾਤਰਾ ਯੋਜਨਾ ਆਦਿ ਅਜਿਹੇ ਕੰਮ ਹਨ। ਜਿਸ ਨੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਇਆ ਹੈ। ਇਸ ਮੌਕੇ ‘ਆਪ’ ਆਗੂ ਸੁਰਜੀਤ ਸਿੰਘ ਕਾਲੇਵਾਲ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਚੇਅਰਮੈਨ ਜਗਰੂਪ ਸਿੰਘ ਰਿੰਕੂ ਸੇਹ, ਯੂਥ ਆਗੂ ਬੀਰ ਦਵਿੰਦਰ ਸਿੰਘ ਬੱਲਾਂ, ਚੇਅਰਮੈਨ ਸੁਖਵਿੰਦਰ ਸਿੰਘ ਸੋਹੀ, ਕੌਂਸਲਰ ਅਮਰਿੰਦਰ ਸਿੰਘ ਮੌਲਾ, ਗੁਰਪ੍ਰੀਤ ਸਿੰਘ ਫ਼ੌਜੀ ਸਰਪੰਚ ਅਮਰਾਲੀ, ਬਲਬੀਰ ਸਿੰਘ ਖੰਟ, ਹਰਭਜ਼ਨ ਸਿੰਘ ਰਾਜੂ, ਹਰੀਸ਼ ਗੁਪਤਾ, ਹਰਧੀਰ ਸਿੰਘ ਧੀਰਾ, ਸ਼ਰਨਪ੍ਰੀਤ ਸਿੰਘ ਪੋਹਲੋ ਮਾਜ਼ਰਾ, ਜਸਵੀਰ ਸਿੰਘ ਸਰਪੰਚ ਕਾਲੇਵਾਲ, ਅਮਰੀਕ ਸਿੰਘ ਕਾਲੇਵਾਲ, ਜਗਤਾਰ ਸਿੰਘ ਮਾਂਗਟ, ਅਮ੍ਰਿੰਤਪਾਲ ਸਿੰਘ ਖਮਾਣੋਂ, ਰਣਜੀਤ ਸਿੰਘ ਲੁਹਾਰ ਮਾਜ਼ਰਾ, ਗੁਰਪ੍ਰੀਤ ਸਿੰਘ ਮੰਡ ਆਦਿ ਵੀ ਮੌਜੂਦ ਸਨ।