28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਤਲੋਕ ਆਸ਼ਰਮ ਨੇ ਸੁੱਖੇ ਮਾਜਰਾ ਗਊਸ਼ਾਲਾ ਨੂੰ 100 ਕੁਇੰਟਲ ਤੂੜੀ ਦੀ ਤੀਜੀ ਖੇਪ ਭੇਜੀ

ਖਮਾਣੋਂ, 26 ਅਗਸਤ (ਜੋਗਿੰਦਰ ਪਾਲ)-ਪਿੰਡ ਸੁੱਖੇ ਮਾਜਰਾ ਸਥਿਤ ਸਰਕਾਰੀ ਕੈਟਲ ਪੌਂਡ ਵਿਖੇ ਗਊਆਂ ਲਈ ਚਾਰੇ ਦੀ ਵਿਵਸਥਾ ਵਾਸਤੇ ਸਤਲੋਕ ਆਸ਼ਰਮ ਖਮਾਣੋਂ ਵਲੋਂ 100 ਕੁਇੰਟਲ ਤੂੜੀ ਦੀ ਤੀਜੀ ਖੇਪ ਪਹੁੰਚਾਈ ਗਈ। ਇਹ ਸੇਵਾ ਸੰਤ ਰਾਮਪਾਲ ਜੀ ਮਹਾਰਾਜ ਵਲੋਂ ਸ਼ੁਰੂ ਕੀਤੀ ਗਈ ਗਊ ਰੱਖਿਆ ਮੁਹਿੰਮ ਤਹਿਤ ਹਰ ਮਹੀਨੇ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 27-08-2026
ਖਮਾਣੋਂ, 26 ਅਗਸਤ (ਜੋਗਿੰਦਰ ਪਾਲ)-ਪਿੰਡ ਸੁੱਖੇ ਮਾਜਰਾ ਸਥਿਤ ਸਰਕਾਰੀ ਕੈਟਲ ਪੌਂਡ ਵਿਖੇ ਗਊਆਂ ਲਈ ਚਾਰੇ ਦੀ ਵਿਵਸਥਾ ਵਾਸਤੇ ਸਤਲੋਕ ਆਸ਼ਰਮ ਖਮਾਣੋਂ ਵਲੋਂ 100 ਕੁਇੰਟਲ ਤੂੜੀ ਦੀ ਤੀਜੀ ਖੇਪ ਪਹੁੰਚਾਈ ਗਈ। ਇਹ ਸੇਵਾ ਸੰਤ ਰਾਮਪਾਲ ਜੀ ਮਹਾਰਾਜ ਵਲੋਂ ਸ਼ੁਰੂ ਕੀਤੀ ਗਈ ਗਊ ਰੱਖਿਆ ਮੁਹਿੰਮ ਤਹਿਤ ਹਰ ਮਹੀਨੇ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗਊਸ਼ਾਲਾ ਵਿਚ ਚਾਰੇ ਦੀ ਘਾਟ ਸਬੰਧੀ ਪਿੰਡ ਦੀ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਂਠ ਵਲੋਂ ਸਹਾਇਤਾ ਦੀ ਅਪੀਲ ਕੀਤੀ ਗਈ ਸੀ, ਜਿਸ ਉਪਰੰਤ ਹਰ ਮਹੀਨੇ 100 ਕੁਇੰਟਲ ਤੂੜੀ ਭੇਜਣ ਦਾ ਫ਼ੈਸਲਾ ਕੀਤਾ ਗਿਆ। ਪਹਿਲੀ ਅਤੇ ਦੂਜੀ ਖੇਪ ਤੋਂ ਬਾਅਦ ਹੁਣ ਤੀਜੀ ਖੇਪ ਪਹੁੰਚਣ ਨਾਲ ਗਊਸ਼ਾਲਾ ਵਿਚ ਰਹਿ ਰਹੀਆਂ ਗਊਆਂ ਲਈ ਚਾਰੇ ਦੀ ਵਿਵਸਥਾ ਨੂੰ ਵੱਡਾ ਸਹਾਰਾ ਮਿਲਿਆ ਹੈ। ਸਤਲੋਕ ਆਸ਼ਰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਗਊ ਰੱਖਿਆ ਮੁਹਿੰਮ ਤਹਿਤ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਗਊਸ਼ਾਲਾਵਾਂ ਨੂੰ ਲੋੜ ਅਨੁਸਾਰ ਤੂੜੀ ਅਤੇ ਸੁੱਕਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗਊਆਂ ਲਈ ਪੀਣ ਵਾਲੇ ਪਾਣੀ, ਸ਼ੈੱਡ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਲਈ ਵੀ ਸੇਵਾ ਕਾਰਜ ਕੀਤੇ ਜਾ ਰਹੇ ਹਨ। ਤੀਜੀ ਖੇਪ ਪਹੁੰਚਣ ’ਤੇ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਂਠ ਨੇ ਸੰਤ ਰਾਮਪਾਲ ਜੀ ਮਹਾਰਾਜ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਗਾਤਾਰ ਤੀਜੀ ਵਾਰ 100 ਕੁਇੰਟਲ ਤੂੜੀ ਮਿਲਣ ਨਾਲ ਗਊਸ਼ਾਲਾ ਵਿਚ ਚਾਰੇ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਵੱਡੀ ਸਹਾਇਤਾ ਮਿਲੀ ਹੈ। ਇਸ ਮੌਕੇ ਸਮਾਜ ਸੇਵੀ ਡਾ. ਦਵਿੰਦਰ ਬਜਾੜ ਨੇ ਬੇਜ਼ਬਾਨ ਪਸ਼ੂਆਂ ਦੀ ਸੇਵਾ ਨੂੰ ਮਨੁੱਖਤਾ ਨਾਲ ਜੁੜਿਆ ਮਹੱਤਵਪੂਰਨ ਕਾਰਜ ਦੱਸਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪਵਨ ਦੇਵ ਸ਼ਰਮਾ ਨੇ ਕਿਹਾ ਕਿ ਸੇਵਾ ਕਾਰਜ ਦੀ ਮਹੱਤਤਾ ਉਸ ਦੀ ਨਿਰੰਤਰਤਾ ਨਾਲ ਹੋਰ ਵਧ ਜਾਂਦੀ ਹੈ। ਪਿੰਡ ਵਾਸੀਆਂ ਤੇ ਗਊਸ਼ਾਲਾ ਪ੍ਰਬੰਧਕਾਂ ਨੇ ਵੀ ਇਸ ਸੇਵਾ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਉਮੀਦ ਜਤਾਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਫਿਊਚਰ ਯੂਥ ਲੀਡਰ ਬੂਟਕੈਂਪ ਸਮਾਪਤ ਅਗਲੀ ਖ਼ਬਰ ਡਾ. ਚਰਨਜੀਤ ਸਿੰਘ ਨੇ ਪਿੰਡ ਹਵਾਰਾ ਵਿਖੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਾਲ ਕੀਤੀ ਮੁਲਾਕਾਤ
Ad Position 24